ਪੰਜਾਬ

punjab

ETV Bharat / state

ਕੋਰੋਨਾ ਵਾਇਰਸ ਤੋਂ ਬਚਣ ਲਈ ਬੀਐਸਐਫ ਨੇ ਕਿਸਾਨਾਂ ਲਈ ਲਾਇਆ ਜਾਗਰੂਕਤਾ ਕੈਂਪ

ਕੋਰੋਨਾ ਵਾਇਰਸ ਤੋਂ ਬਚਣ ਲਈ ਬੀਐਸਐਫ ਨੇ ਕਿਸਾਨਾਂ ਲਈ ਜਾਗਰੂਕਤਾ ਕੈਂਪ ਲਾਇਆ ਤੇ ਆਈਜੀ ਪੰਜਾਬ ਫਰੰਟੀਅਰ ਨੇ 2500 ਲਿਟਰ ਸੈਨੇਟਾਈਜ਼ਰ ਅਤੇ ਮਾਸਕ ਵੰਡੇ।

ਫ਼ੋਟੋ।
ਫ਼ੋਟੋ।

By

Published : Apr 28, 2020, 1:59 PM IST

ਫ਼ਿਰੋਜ਼ਪੁਰ: ਵਾਢੀ ਦੇ ਸੀਜ਼ਨ ਦੇ ਚਲਦੇ ਕੰਡਿਆਲੀ ਤਾਰੋਂ ਪਾਰ ਜਾਣ ਵਾਲੇ ਕਿਸਾਨਾਂ ਨੂੰ ਕੋਰੋਨਾ ਵਾਇਰਸ ਤੋਂ ਕਿਸ ਤਰ੍ਹਾਂ ਆਪਣਾ ਬਚਾਅ ਕਰਨਾ ਹੈ। ਇਸ ਲਈ ਅੱਜ ਬੀਐਸਐਫ ਨੇ ਆਈਜੀ ਪੰਜਾਬ ਫਰੰਟੀਅਰ ਮਹੀਪਾਲ ਯਾਦਵ ਦੀ ਅਗਵਾਈ ਵਿਚ ਇਕ ਜਾਗਰੂਕਤਾ ਕੈਂਪ ਬੀਐਸਐਫ ਫਿਰੋਜ਼ਪੁਰ ਹੈੱਡਕੁਆਰਟਰ ਵਿੱਚ ਲਾਇਆ।

ਇਸ ਦੌਰਾਨ ਕੋਰੋਨਾ ਵਾਇਰਸ ਦੀ ਪਛਾਣ ਅਤੇ ਇਸ ਤੋਂ ਬਚਾਅ ਲਈ ਮਾਹਿਰ ਡਾਕਟਰ ਨੇ ਕਿਸਾਨਾਂ ਨੂੰ ਦੱਸਿਆ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਦੇ ਨਾਲ ਹੀ ਬੀਐਸਐਫ ਨੇ 2500 ਲਿਟਰ ਸੋਡੀਅਮ ਹਾਈਪੋਕਲੋਰਾਈਟ ਸੋਲੂਸ਼ਨ ਕਿਸਾਨਾਂ ਨੂੰ ਵੰਡਿਆ ਜਿਸ ਨਾਲ ਉਹ ਆਪਣੇ ਪਿੰਡਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰ ਸਕਣ।

ਵੇਖੋ ਵੀਡੀਓ

ਬੀਐਸਐਫ ਦੇ ਆਈ ਜੀ ਮਹੀਪਾਲ ਯਾਦਵ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਲਈ ਸਰਹੱਦੀ ਇਲਾਕਿਆਂ ਵਿੱਚ 48 ਜਾਗਰੂਕਤਾ ਕੈਂਪ ਲੱਗਾ ਚੁੱਕੇ ਹਨ ਤੇ ਵੱਖ-ਵੱਖ ਇਲਾਕਿਆਂ ਵਿਚ ਸਾਰੇ ਸਰਹੱਦੀ ਪਿੰਡਾਂ ਨੂੰ ਸੈਨੇਟਾਈਜ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਫੇਸ ਮਾਸਕ ਵੰਡ ਰਹੇ ਹਨ ਅਤੇ ਨਾਲ ਹੀ ਕਿਸਾਨਾਂ ਨੂੰ ਲਗਾਤਾਰ ਸਮਝਾ ਵੀ ਰਹੇ ਹਨ।

ABOUT THE AUTHOR

...view details