ਇਸ ਘਰ ਦੀ ਛੱਤ ਤੋਂ ਚੁੱਗਦੇ ਹਨ ਹਜ਼ਾਰਾਂ ਪੰਛੀ ਚੋਗਾ
ਫ਼ਿਰੋਜ਼ਪੁਰ: ਸ਼ਹਿਰਾਂ ਵਿਚ ਪੰਛੀਆਂ ਦੀ ਭੀੜ ਲਗਾਤਾਰ ਘੱਟ ਰਹੀ ਹੈ, ਜਿਸ ਦਾ ਕਾਰਨ ਮੋਬਾਈਲ ਟਾਵਰਾਂ ਤੇ ਦਰਖ਼ਤਾਂ ਦੇ ਕੱਟੇ ਜਾਣਾ ਮੁੱਖ ਹੈ। ਇਸ ਕਾਰਨ ਪੰਛੀ ਬੇਘਰ ਹੋ ਗਏ ਹਨ। ਫ਼ਿਰੋਜ਼ਪੁਰ ਦੇ ਚਰਨਜੀਤ ਸਿੰਘ ਕਾਲੜਾ ਜੋ ਕਿ ਪੇਸ਼ੇ ਵਜੋਂ ਡਾਕਟਰ ਹਨ, ਉਨਾਂ ਨੇ ਆਪਣੇ ਘਰ ਵਿਚ ਪੰਛੀਆਂ ਨੂੰ ਆਸਰਾ ਦੇਣ ਦਾ ਪੂਰਾ ਪ੍ਰਬੰਧ ਕੀਤਾ ਹੈ।
ਇਸ ਘਰ ਦੀ ਛੱਤ ਤੋਂ ਚੁੱਗਦੇ ਹਨ ਹਜ਼ਾਰਾਂ ਪੰਛੀ ਚੋਗਾ
ਡਾਕਟਰ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਮੋਬਾਈਲ ਟਾਵਰਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਅਸਮਾਨ ਵਿੱਚ ਉਡਣ ਵਾਲੇ ਇਨਾਂ ਪੰਛੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਇਨਸਾਨ ਨੂੰ ਭੁੱਖ ਲਗੇ ਤਾਂ ਉਹ ਮੰਗ ਕੇ ਵੀ ਖਾ ਲੈਂਦਾ ਹੈ ਪਰ ਇਹ ਬੇਜ਼ੁਬਾਨ ਪੰਛੀ ਭੁੱਖ ਲੱਗਣ 'ਤੇ ਕਿਸੇ ਨੂੰ ਦੱਸ ਵੀ ਨਹੀਂ ਸਕਦੇ।
ਡਾਕਟਰ ਚਰਨਜੀਤ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਵਿੱਚ ਸੈਂਕੜਾਂ ਆਲ੍ਹਣੇ ਬਣਾਏ ਹੋਏ ਹਨ। ਰੋਜ਼ਾਨਾ ਹੀ ਸਵੇਰੇ-ਸ਼ਾਮ ਇੱਥੋ ਹਜ਼ਾਰਾਂ ਪੰਛੀ ਆਪਣਾ ਦਾਣਾ-ਪਾਣੀ ਚੁੱਗਦੇ ਹਨ ।