ਪੰਜਾਬ

punjab

ETV Bharat / state

ਗੈਂਗਲੈਂਡ ਬਣਿਆ ਜਾਗੋ ਦਾ ਪ੍ਰੋਗਰਾਮ, ਇੱਕ ਦੀ ਮੌਤ

ਕੋਟਕਪੂਰਾ 'ਚ ਬੀਤੀ ਦੇਰ ਰਾਤ ਦੋ ਗੁੱਟਾ ਵਿੱਚਕਾਰ ਗੈਂਗਵਾਰ ਹੋਈ ਜਿਸ ਵਿੱਚ ਦੋਹਾਂ ਗੁੱਟਾਂ ਦੇ 3 ਮੁੰਡੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸੇ ਦੋਰਾਨ ਨੇੜੇ ਖੜੇ ਇੱਕ 16 ਸਾਲਾ ਦੇ ਮੁੰਡੇ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।

ਫ਼ੋਟੋ

By

Published : Sep 8, 2019, 2:50 PM IST

ਫ਼ਰੀਦਕੋਟ: ਫ਼ਰੀਦਕੋਟ ਦੇ ਕੋਟਕਪੂਰਾ ਵਿੱਚ ਬੀਤੀ ਦੇਰ ਰਾਤ ਦੋ ਗੁੱਟਾ ਵਿੱਚ ਗੈਂਗਵਾਰ ਦੇਖਣ ਨੂੰ ਮਿਲੀ। ਇਸ ਗੈਂਗਵਾਰ ਵਿੱਚ ਦੋਹਾਂ ਗੁੱਟਾਂ ਦੇ 3 ਮੁੰਡੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸੇ ਦੋਰਾਨ ਨੇੜੇ ਖੜੇ ਇੱਕ 16 ਸਾਲਾ ਦੇ ਮੁੰਡੇ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ। ਗੈਂਗਵਾਰ ਵਿੱਚ ਜ਼ਖਮੀ ਹੋਇਆ ਇੱਕ ਧਿਰ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੋਇਆ ਹੈ। ਜਦੋਂ ਕਿ ਦੂਜਾ ਧਿਰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵੀ ਇਲਾਜ ਕਰਵਾ ਰਿਹਾ ਹੈ। ਪੁਲਿਸ ਵਲੋਂ ਇਹ ਮਾਮਲਾ ਦਰਜ ਕਰ ਕੇ ਜਾਂਚ ਜਾਰੀ ਕਰ ਦਿੱਤੀ ਗਈ ਹੈ।

ਵੀਡੀਓ ਵੇਖੋ

ਕੀ ਹੈ ਪੁਰਾ ਮਾਮਲਾ?

ਬੀਤੀ ਰਾਤ ਕਰੀਬ 9:15 ਵਜੇ ਕੋਟਕਪੂਰਾ ਦੀਆਂ ਜੋੜੀਆਂ ਚੱਕੀਆਂ ਕੋਲ ਜਾਗੋ ਦੇ ਪ੍ਰੋਗਰਾਮ ਦੌਰਾਨ ਦੋ ਗੁਟਾਂ ਆਪਸ ਵਿੱਚ ਭਿੜ ਗਏ। ਇਸ ਦੋਰਾਨ ਗੁੱਟਾ ਵਿੱਚ ਜਮ ਦੇ ਗੋਲਿਆਂ ਚੱਲਾਇਆ ਗਇਆ। ਇਸ ਗੈਂਗਵਾਰ ਵਿੱਚ ਆਸ਼ੂ ਨਾਂਅ ਦੇ ਨੌਜਵਾਨ ਤੇ ਕੋਲ ਖੜੇ ਇੱਕ 16 ਸਾਲਾ ਮੁੰਡੇ ਲਵਪ੍ਰੀਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਇਨ੍ਹਾਂ ਵਿਚੋਂ ਲਵਪ੍ਰੀਤ ਦੇ ਛਾਤੀ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਜਦੋਂ ਕਿ ਆਸ਼ੂ ਨੂੰ ਲੁਧਿਆਣਾ ਰੈਫਰ ਕਿਤਾ ਗਿਆ ਹੈ। ਦੂਸਰੇ ਪਾਸੇ ਦੋ ਨੌਜਵਾਨ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪਣਾ ਇਲਾਜ਼ ਕਰਵਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਨੌਜਵਾਨ ਆਸ਼ੂ 'ਤੇ ਗੋਲੀ ਚਲਾਈ ਗਈ ਸੀ।

ਐਸ.ਪੀ. ਗੁਰਮੀਤ ਕੌਰ ਨੇ ਦੱਸਿਆ ਕਿ ਗੈਂਗਸਟਰ ਭੋਲਾ ਸ਼ੂਟਰ ਗਰੁੱਪ ਦੇ ਰਣਜੋਧ ਤੇ ਗੁਰਲਾਲ ਵੱਲੋਂ ਅੰਕੁਸ਼ ਅਰੋੜਾ ਗਰੁੱਪ ਦੇ ਆਸ਼ੂ ਵਿੱਚਕਾਰ ਗੋਲਿਆ ਚੱਲਾਇਆ ਗਇਆ ਸੀ। ਉਨ੍ਹਾਂ ਨੇ ਦੱਸਿਆ ਕਿ ਦੋਹਾਂ ਗਰੁਪਾਂ 'ਤੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details