4 ਕਿੱਲੋ ਹੈਰੋਇਨ ਤੇ ਪਿਸਤੌਲ ਸਣੇ 2 ਤਸਕਰ ਕਾਬੂ - patti rajo
ਪਿੰਡ ਪੱਟੀ ਰਾਜੋ ਨੇੜੇ ਨਾਰਕੋਟਿਕ ਸੈੱਲ ਨੇ 2 ਤਸਕਰਾਂ ਕੋਲੋਂ 4 ਕਿੱਲੋ ਹੈਰੋਇਨ ਦੇ ਨਾਲ 2 ਪਿਸਤੌਲ ਬਰਾਮਦ ਕੀਤੇ।
4 ਕਿੱਲੋ ਹੈਰੋਇਨ ਤੇ 2 ਪਿਸਤੌਲ ਸਣੇ 2 ਤਸਕਰ ਕਾਬੂ
ਫ਼ਿਰੋਜ਼ਪੁਰ: ਭਾਰਤ-ਪਾਕਿਸਤਾਨ ਦੇ ਸਰਹੱਦ ਨਾਲ ਲੱਗਦੇ ਪਿੰਡ ਪੱਟੀ ਰਾਜੋ ਨੇੜੇ ਨਾਰਕੋਟਿਕ ਸੈੱਲ ਨੇ 2 ਭਾਰਤੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਨਾਰਕੋਟਿਕ ਸੈੱਲ ਵੱਲੋਂ ਕਾਬੂ ਤਸਕਰਾਂ ਕੋਲੋਂ 4 ਕਿੱਲੋ ਹੈਰੋਇਨ ਸਮੇਤ 2 ਪਿਸਤੌਲ ਵੀ ਬਰਾਮਦ ਕੀਤੇ ਹਨ।
ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਰ ਵਿੱਚ 20 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਗੁਪਤ ਸੂਚਨਾ ਦੇ ਆਧਾਰ ਤੇ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਦੋਵਾਂ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।