ਫਿਰੋਜ਼ਪੁਰ :ਅਕਸਰ ਹੀ ਆਪਾਂ ਦੇਖਦੇ ਹਾਂ ਕਿ ਫਿਲਮਾਂ ਵਿੱਚ ਕਈ ਤਰ੍ਹਾਂ ਦੇ ਨਾਲ ਦਿਖਾਇਆ ਜਾਂਦਾ ਹੈ ਕਿ ਕਿਸੇ ਬੈਂਕ ਦੇ ਵਿੱਚੋਂ ਕਿਸ ਤਰ੍ਹਾਂ ਪੈਸੇ ਉਡਾ ਲਏ ਜਾਂਦੇ ਹਨ। ਇਸ ਲਈ ਬੈਂਕ ਵਾਲਿਆਂ ਵੱਲੋਂ ਵੀ ਇਹ ਚਿਤਾਵਨੀ ਵੀ ਦਿੱਤੀ ਜਾਂਦੀ ਹੈ ਕਿ ਆਪਣੇ ਓਟੀਪੀ ਜਾਂ ਹੋਰ ਕੋਈ ਗੁਪਤ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕੀਤੇ ਜਾਣ ਤਾਂ ਜੋ ਤੁਹਾਡੇ ਖਾਤੇ ਵਿੱਚੋਂ ਪੈਸੇ ਨਾ ਨਿਕਲ ਸਕਣ ਪਰ ਕਈ ਠੱਗ ਸਾਫਟਵੇਅਰਾਂ ਦੀ ਮਦਦ ਨਾਲ ਇਸ ਤਰ੍ਹਾਂ ਦੇ ਕੰਮ ਕਰਦੇ ਹਨ, ਜਿਨਾਂ ਵੱਲੋਂ ਬੈਠੇ ਬਿਠਾਏ ਕੰਪਿਊਟਰ ਰਾਹੀਂ ਬੈਂਕ ਵਿੱਚੋਂ ਮੋਟੀਆਂ ਰਕਮਾਂ ਉਡਾ ਲਈਆਂ ਜਾਂਦੀਆਂ ਹਨ।
Bank Fraud in Ferozepur : ਫਿਰੋਜ਼ਪੁਰ ਵਿੱਚ ਸਾਫਟਵੇਅਰ ਦੇ ਜਰੀਏ ਬੈਂਕ 'ਚੋਂ ਕੱਢੇ 15 ਕਰੋੜ 47 ਲੱਖ ਰੁਪਏ, ਪੁਲਿਸ ਨੇ ਕੀਤਾ ਮਾਮਲਾ ਦਰਜ - ਬੈਂਕ ਖਾਤੇ ਚੋਂ ਕੱਢੇ ਪੈਸੇ
ਫਿਰੋਜ਼ਪੁਰ ਵਿੱਚ ਸਾਫਟਵੇਅਰ ਦੇ ਜਰੀਏ ਬੈਂਕ (Bank Fraud in Ferozepur ) ਵਿੱਚੋ 15 ਕਰੋੜ 47 ਲੱਖ ਰੁਪਏ ਕੱਢ ਲਏ ਗਏ ਹਨ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।
Published : Oct 22, 2023, 9:28 PM IST
ਪੁਲਿਸ ਨੇ ਕੀਤਾ ਮਾਮਲਾ ਦਰਜ :ਇਸੇ ਤਰ੍ਹਾਂ ਦਾ ਇੱਕ ਮਾਮਲਾ ਫਿਰੋਜ਼ਪੁਰ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ ਜਿਹੜਾ ਕਿ ਆਈਸੀਆਈਸੀ ਆਈ ਬੈਂਕ ਦੇ ਵਿੱਚੋਂ ਸਾਫਟਵੇਅਰ ਦੇ ਕਿਸੇ ਮਾਹਰ ਵਿਅਕਤੀ ਵੱਲੋਂ 15 ਕਰੋੜ 47 ਲੱਖ ਰੁਪਏ ਦੇ ਕਰੀਬ ਰਕਮ ਆਪਣੇ ਅਕਾਊਂਟ ਵਿੱਚ ਟਰਾਂਸਫਰ ਕਰ ਲਈ ਗਈ ਹੈ। ਇਸ ਤੋਂ ਬਾਅਦ ਜਦੋਂ ਬੈਂਕ ਵਾਲਿਆਂ ਨੂੰ ਇਸਦਾ ਪਤਾ ਲੱਗਾ ਤਾਂ ਉਹਨਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਇਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ। ਇਹ ਸਾਰੀ ਜਾਣਕਾਰੀ ਐਸਪੀਡੀ ਰਣਧੀਰ ਕੁਮਾਰ ਵੱਲੋਂ ਦਿੱਤੀ ਗਈ ਹੈ।
- 6 lakh Robbed in Ludhiana: ਲੁਧਿਆਣਾ ਵਿੱਚ ਕਾਰੋਬਾਰੀ ਤੋਂ 6 ਲੱਖ ਰੁਪਏ ਦੀ ਲੁੱਟ, ਮੁਲਜ਼ਮ ਫਰਾਰ
- Behbal Kalan Goli Kand Case: ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜਾਬੀਆਂ ਨੂੰ ਕਰ ਰਿਹਾ ਗੁੰਮਰਾਹ, ਵਕੀਲ ਨੇ ਕੀਤੇ ਵੱਡੇ ਖੁਲਾਸੇ
- Suo Moto Against Pollution : ਪੰਜਾਬ ਦੇ ਮੁੱਖ ਸਕੱਤਰ ਨੂੰ NGT ਦਾ ਨੋਟਿਸ, ਕਿਹਾ-'ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਵੱਡਾ ਕਾਰਨ ਪੰਜਾਬ 'ਚ ਪਰਾਲੀ ਨੂੰ ਅੱਗ ਲਾਉਣਾ'
ਉਹਨਾਂ ਦੱਸਿਆ ਕਿ ਫਿਰੋਜ਼ਪੁਰ ਵਿੱਚ ਲੁੱਟਾਂ ਖੋਹਾਂ ਦੇ ਨਾਲ ਨਾਲ ਹੁਣ ਇਹ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ ਆਈਸੀਆਈਸੀ ਆਈ ਬੈਂਕ ਵਿਚੋਂ ਕਿਸੇ ਨਾਮਲੂਮ ਵਿਅਕਤੀ ਨੇ ਸਾਫਟਵੇਅਰ ਦੇ ਜਰੀਏ ਕਰੋੜਾਂ ਰੁਪਏ ਚੋਰੀ ਕਰ ਲਏ ਹਨ। ਬੈਂਕ ਦੇ ਸਾਫਟਵੇਅਰ ਦੇ ਜਰੀਏ ਇੱਕ ਨਾਮਲੂਮ ਨੇ ਬੈਂਕ ਵਿਚੋਂ 15 ਕਰੋੜ 47 ਲੱਖ 46 ਹਜਾਰ 177 ਰੁਪਏ ਚੋਰੀ ਕਰ ਲਏ ਹਨ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।