ਫ਼ਾਜ਼ਲਿਕਾ : ਪੰਜਾਬ ਸਰਕਾਰ ਜਿੱਥੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਆ ਰਹੀ ਹੈ ਉਥੇ ਹੀ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਆਪਣੇ ਮੰਤਰੀ-ਮੰਡਲ ਵਿੱਚ ਮੰਤਰੀਆਂ ਦੇ ਮਹਿਕਮਿਆਂ ਦੀ ਫੇਰਬਦਲ ਵੀ ਕੀਤੀ ਸੀ ਪਰ ਇਸ ਮਹਿਕਮੇਂ ਵਿੱਚ ਨਵੇਂ ਸਿਹਤ ਮੰਤਰੀ ਬਣਨ ਦੇ ਬਾਵਜੂਦ ਵੀ ਲੋਕਾਂ ਨੂੰ ਸੁਵਿਧਾਵਾਂ ਨਹੀਂ ਮਿਲ ਪਾ ਰਹੀਆ।
ਸੂਬਾ ਸਰਕਾਰ ਦੇ ਵਧੀਆ ਸਿਹਤ ਸਹੂਲਤਾਂ ਦੇ ਦਾਅਵੇ ਖੋਖਲੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਜਿੱਥੇ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲ ਪਾ ਰਹੀਆ ਹਨ ਨਾ ਤਾਂ ਡਾਕਟਰ ਪੂਰੇ ਹਨ ਅਤੇ ਨਾ ਹੀ ਡਾਕਟਰਾਂ ਵਲੋਂ ਦਿੱਤੀਆ ਜਾਣ ਵਾਲੀਆ ਸੁਵਿਧਾਵਾਂ। ਹਸਪਤਾਲ ਵਿੱਚ ਇਕਲੌਤੀ 3 ਕਰੋੜ ਰੁਪਏ ਦੀ ਸੀਟੀ ਸਕੈਨ ਮਸ਼ੀਨ ਮੌਜੂਦ ਹੈ ਪਰ ਸੀਟੀ ਸਕੈਨ ਵਿੱਚ ਪਾਏ ਜਾਣ ਵਾਲੀ ਫ਼ਿਲਮ ਮੌਜੂਦ ਨਹੀਂ ਹੈ। ਮਰੀਜਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਸਪਤਾਲ ਵਿੱਚ ਡਾਕਟਰ ਮੌਜੂਦ ਨਹੀਂ ਰਹਿੰਦੇ ਅਤੇ ਮਰੀਜ ਹਮੇਸ਼ਾ ਤੜਫ਼ਦੇ ਨਜ਼ਰ ਆਉਂਦੇ ਹਨ। ਡਾਕਟਰਾਂ ਦੀ ਲਾਪਰਵਾਹੀ ਦੇ ਚਲਦਿਆ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਮਸ਼ੀਨਰੀ ਵੀ ਪੂਰੀ ਨਾ ਹੋਣ ਕਾਰਨ ਲੋਕਾਂ ਨੂੰ ਬਾਹਰ ਤੋਂ ਟੈਸਟ ਕਰਵਾਉਣੇ ਪੈ ਰਹੇ ਹਨ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ । ਸਿਵਲ ਹਸਪਤਾਲ ਦੇ ਐੱਸਐੱਮਓ ਡਾਕਟਰ ਰਾਕੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਥੇ ਡਾਕਟਰਾਂ ਦੀ ਘਾਟ ਹੈ ਜਿਸ ਬਾਰੇ ਅਸੀਂ ਪ੍ਰਸ਼ਾਸਨ ਨੂੰ ਕਈ ਵਾਰ ਲਿਖ ਚੁੱਕੇ ਹਾਂ ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਅਤੇ ਨਾਲ ਹੀ ਦਵਾਈਆਂ ਵੀ ਖ਼ਤਮ ਹਨ ਤੇ ਮਸ਼ੀਨਰੀ ਵੀ ਖ਼ਰਾਬ ਪਈ ਹੈ।