ਮ੍ਰਿਤਕ ਪ੍ਰਵੀਣ ਕੁਮਾਰ ਨਰੂਲਾ ਦੀ ਉਮਰ 40 ਸਾਲ ਸੀ, ਜਿਸ ਨੇ ਫਾਇਨੈਂਸਰ ਤੋਂ ਤੰਗ ਆ ਕੇ ਆਪਣੇ ਹੱਥ ਦੀ ਨਸ ਕੱਟ ਲਈ ਤੇਜ਼ਹਿਰੀਲੀ ਦਵਾਈ ਪੀ ਕੇ ਮੌਤ ਨੂੰ ਗਲੇ ਲਗਾ ਲਿਆ। ਪਰਿਵਾਰ ਨੂੰ ਪਤਾ ਲੱਗਿਆ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ।
ਨੌਜਵਾਨ ਨੇ ਫ਼ਾਇਨੈਂਸਰਾਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ
ਅਬੋਹਰ: ਅਬੋਹਰ ਦੀ ਨਵੀਂ ਆਬਾਦੀ ਗਲੀ ਨੰਬਰ 12 ਨਿਵਾਸੀ ਪ੍ਰਵੀਣ ਕੁਮਾਰ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਫਾਇਨੈਂਸਰਾਂ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ। ਪਰਿਵਾਰ ਨੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਮ੍ਰਿਤਕ ਪ੍ਰਵੀਣ ਨਰੂਲਾ
ਮ੍ਰਿਤਕ ਦੇ ਭਰਾ ਅਤੇ ਉਸ ਦੇ ਸਹੁਰੇ ਨੇ ਦੱਸਿਆ ਕਿ ਪ੍ਰਵੀਣ ਕੁਮਾਰ ਨੂੰ ਅਬੋਹਰ ਦੇ 2 ਫ਼ਾਇਨੈਂਸਰਾਂ ਨੇ ਬਹੁਤ ਜ਼ਿਆਦਾ ਤੰਗ ਕਰਦੇ ਸਨ। ਉਸਨੇ ਉਨ੍ਹਾਂ ਕੋਲੋਂ ਕੁੱਝ ਪੈਸਾ ਵਿਆਜ 'ਤੇ ਲੈ ਰੱਖਿਆ ਸੀ ਜਿਸ ਦੀ ਉਹ ਰਕਮ ਭਰਕੇ ਖਾਲੀ ਚੇਕ ਨੂੰ ਬੈਂਕ ਵਿੱਚ ਲਗਾਉਣ ਦੀ ਧਮਕੀ ਦਿੰਦੇ ਸਨ। ਉਸ ਦੀ ਪੂਰੀ ਤਨਖ਼ਾਹ ਵੀ ਖੋਹ ਲਈ ਜਾਂਦੀ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਇੱਥੋ ਦੇ ਵਾਸੀ ਪ੍ਰਵੀਣ ਕੁਮਾਰ ਨੇ ਅੱਜ ਖੁਦਕੁਸ਼ੀ ਕਰ ਲਈ ਹੈ, ਇਸ ਮਾਮਲੇ ਦੀ ਜਾਂਚ ਜਾਰੀ ਹੈ।