ਪੰਜਾਬ

punjab

ETV Bharat / state

ਫਾਜ਼ਿਲਕਾ: ਕਰੰਟ ਲੱਗਣ ਨਾਲ ਹੋਈ ਵਿਆਹੁਤਾ ਦੀ ਮੌਤ, ਪਤੀ 'ਤੇ ਲੱਗੇ ਕਤਲ ਦੇ ਦੋਸ਼ - ਸਿਵਲ ਹਸਪਤਾਲ ਫਾਜ਼ਿਲਕਾ

ਫਾਜ਼ਿਲਕਾ ਦੇ ਪਿੰਡ ਸ਼ਮਸ਼ਾਬਾਦ ਵਿਖੇ ਇੱਕ ਵਿਆਹੁਤਾ ਦੀ ਭੇਦ ਭਰੇ ਹਲਾਤਾਂ 'ਚ ਮੌਤ ਹੋਣ ਦੀ ਖ਼ਬਰ ਹੈ। ਪਰਿਵਾਰ ਮੁਤਾਬਕ ਵਿਆਹੁਤਾ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ। ਜਦੋਂ ਕਿ ਉਸ ਦੇ ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ 'ਤੇ ਕਤਲ ਕੀਤੇ ਜਾਣ ਦੇ ਦੋਸ਼ ਲਾਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਫਾਜ਼ਿਲਕਾ: ਕਰੰਟ ਲੱਗਣ ਨਾਲ ਹੋਈ ਵਿਆਹੁਤਾ ਦੀ ਮੌਤ, ਪਤੀ 'ਤੇ ਲੱਗੇ ਕਤਲ ਦੇ ਦੋਸ਼
ਫਾਜ਼ਿਲਕਾ: ਕਰੰਟ ਲੱਗਣ ਨਾਲ ਹੋਈ ਵਿਆਹੁਤਾ ਦੀ ਮੌਤ, ਪਤੀ 'ਤੇ ਲੱਗੇ ਕਤਲ ਦੇ ਦੋਸ਼

By

Published : Sep 13, 2020, 4:15 PM IST

ਫਾਜ਼ਿਲਕਾ: ਸ਼ਹਿਰ ਦੇ ਪਿੰਡ ਸ਼ਮਸ਼ਾਬਾਦ ਵਿਖੇ ਇੱਕ ਵਿਆਹੁਤਾ ਦੀ ਭੇਦ ਭਰੇ ਹਲਾਤਾਂ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰ ਮੁਤਾਬਕ ਵਿਆਹੁਤਾ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ। ਜਦੋਂ ਕਿ ਉਸ ਦੇ ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ 'ਤੇ ਕਤਲ ਕੀਤੇ ਜਾਣ ਦੇ ਦੋਸ਼ ਲਾਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਫਾਜ਼ਿਲਕਾ: ਕਰੰਟ ਲੱਗਣ ਨਾਲ ਹੋਈ ਵਿਆਹੁਤਾ ਦੀ ਮੌਤ, ਪਤੀ 'ਤੇ ਲੱਗੇ ਕਤਲ ਦੇ ਦੋਸ਼

ਮ੍ਰਿਤਕਾ ਦੀ ਪਛਾਣ ਸਰੋਜ ਵਜੋਂ ਹੋਈ ਹੈ। ਮ੍ਰਿਤਕਾ ਦੇ ਭਰਾ ਤੇ ਚਾਚੀ ਨੇ ਪੁਲਿਸ ਨੂੰ ਦੱਸਿਆ ਕਿ 2 ਮਹੀਨੇ ਪਹਿਲਾਂ ਉਨ੍ਹਾਂ ਸਰੋਜ ਦਾ ਵਿਆਹ ਸ਼ਮਸ਼ਾਬਾਦ ਦੇ ਵਸਨੀਕ ਗੁਰਜੰਟ ਸਿੰਘ ਨਾਲ ਕੀਤਾ ਸੀ। ਉਸ ਦਾ ਪਤੀ ਦਾਜ 'ਚ ਮੋਟਰਸਾਈਕਲ ਦੀ ਮੰਗ ਕਰ ਰਿਹਾ ਸੀ, ਜਿਸ ਨੂੰ ਕਿ ਉਹ ਪੂਰਾ ਨਹੀਂ ਕਰ ਸਕੇ। ਕੁੱਝ ਸਮੇਂ ਪਹਿਲਾਂ ਮ੍ਰਿਤਕਾ ਦੇ ਪਤੀ ਨੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ। ਸਰੋਜ ਦਾ ਪਤੀ ਉਸ ਨੂੰ ਪਸੰਦ ਨਹੀਂ ਕਰਦਾ ਸੀ ਤੇ ਪਰਿਵਾਰ ਵਾਲਿਆਂ ਨੇ ਉਸ ਦਾ ਜਬਰਨ ਵਿਆਹ ਕਰਵਾਇਆ ਸੀ। ਜਿਸ ਦੇ ਚਲਦੇ ਉਸ ਨੇ ਜਾਣਬੂੱਝ ਕੇ ਕਰੰਟ ਲਾ ਕੇ ਸਰੋਜ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਇਨਸਾਫ ਦੀ ਮੰਗ ਕਰਦਿਆਂ ਮ੍ਰਿਤਕਾ ਦੇ ਪਤੀ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਸਹੁਰੇ ਪਰਿਵਾਰ ਦੇ ਮੁਤਾਬਕ ਸਰੋਜ ਦੀ ਮੌਤ ਨਹਾਉਂਦੇ ਸਮੇਂ ਕਰੰਟ ਲੱਗਣ ਕਾਰਨ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ਦੇ ਅਧਾਰ 'ਤੇ ਗੁਰਜੰਟ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਾਜ਼ਿਲਕਾ ਭੇਜ ਦਿੱਤਾ ਹੈ। ਪੁਲਿਸ ਵੱਲੋਂ ਧਾਰਾ 302 ਤਹਿਤ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details