ਫ਼ਾਜ਼ਿਲਕਾ : ਜਿਲ੍ਹੇ ਦੀ ਨਗਰ ਕੌਂਸਲ ਦੀ ਅਣਗਹਿਲੀ ਕਾਰਨ ਇੱਕ ਨੌਜਵਾਨ ਨੂੰ ਆਪਣੀ ਜਾਨ ਗੁਆਣੀ ਪੈ ਗਈ ਹੈ। ਜਿਲ੍ਹੇ ਦੇ ਉੱਚ ਅਧਿਕਾਰੀਆਂ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਅਤੇ ਦੋਸ਼ੀ ਕਰਮਚਾਰੀਆਂ ਦੀ ਲਾਪਰਵਾਹੀ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।
ਦੱਸ ਦੇਈਏ ਕਿ ਬੀਤੀ ਰਾਤ ਪੰਜਾਬ ਵਿੱਚ ਆਏ ਤੇਜ਼ ਹਨੇਰੀ ਤੂਫ਼ਾਨ ਨਾਲ ਜਿੱਥੇ ਜਗ੍ਹਾ-ਜਗ੍ਹਾ ਦਰਖ਼ਤ ਡਿੱਗਣ, ਖੰਭੇ ਟੁੱਟਣ ਅਤੇ ਹੋਰ ਘਟਨਾਵਾਂ ਵਿੱਚ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਹੈ, ਉੱਥੇ ਹੀ ਫ਼ਾਜ਼ਿਲਕਾ ਵਿੱਚ ਇੱਕ ਆਦਮੀ ਉੱਤੇ ਦਰਖ਼ਤ ਡਿੱਗਣ ਨਾਲ ਉਸਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਇਸ ਹਾਦਸੇ ਵਿੱਚ ਫ਼ਾਜ਼ਿਲਕਾ ਨਗਰ ਪ੍ਰੀਸ਼ਦ ਦੇ ਕਰਮਚਾਰੀਆਂ ਦੀ ਲਾਪਰਵਾਹੀ ਵੀ ਇਸਦਾ ਮੁੱਖ ਕਾਰਨ ਰਹੀ ਹੈ।
ਜਾਣਕਾਰੀ ਮੁਤਾਬਕ ਮੁਹੱਲਾ ਨਿਵਾਸੀਆਂ ਵੱਲੋਂ ਸਾਲ 2016 ਵਿੱਚ ਨਗਰ ਪ੍ਰੀਸ਼ਦ ਨੂੰ ਨਿੰਮ ਦੇ ਦਰਖ਼ਤ ਨੂੰ ਕੱਟਣ ਲਈ ਬੇਨਤੀ ਪੱਤਰ ਦਿੱਤਾ ਗਿਆ ਸੀ, ਪਰ ਨਗਰ ਪ੍ਰੀਸ਼ਦ ਕਰਮਚਾਰੀਆਂ ਦੀ ਲਾਪਰਵਾਹੀ ਦੇ ਚਲਦਿਆਂ ਇਹ ਨਿੰਮ ਦਾ ਦਰਖ਼ਤ ਨਹੀਂ ਕੱਟਿਆ ਗਿਆ। ਹਨੇਰੀ ਕਰਕੇ ਇਸ ਦਰਖ਼ਤ ਦੇ ਟੁੱਟ ਕੇ ਇਸ ਵਿਅਕਤੀ 'ਤੇ ਡਿੱਗਣ ਕਾਰਨ ਉਸਦੀ ਮੌਤ ਹੋ ਗਈ। ਉਥੇ ਹੀ ਇਸ ਘਟਨਾ ਤੋਂ ਬਾਅਦ ਜਿਲ੍ਹੇ ਦੇ ਉੱਚ ਅਧਿਕਾਰੀਆਂ ਵੱਲੋਂ ਨਗਰ ਪ੍ਰੀਸ਼ਦ ਦੀ ਇਸ ਲਾਪਰਵਾਹੀ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਪਰ ਨਗਰ ਪ੍ਰੀਸ਼ਦ ਦੀ ਲਾਪਰਵਾਹੀ ਦੇ ਚਲਦੇ ਹੋਈ ਇਸ ਨੌਜਵਾਨ ਦੀ ਮੌਤ ਦੇ ਕਾਰਨ ਪੀੜ੍ਹਿਤ ਪਰਿਵਾਰ ਵਾਲਿਆਂ ਅਤੇ ਮਹੱਲਾ ਨਿਵਾਸੀਆਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ।
ਜਿੱਥੇ ਇਸ ਮੌਕੇ ਘਟਨਾ ਵਿੱਚ ਮਾਰੇ ਗਏ ਮ੍ਰਿਤਕ ਵਿਜੈ ਕੁਮਾਰ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਵਿਜੈ ਕੁਮਾਰ ਜੋ ਕਿ ਦਿਹਾੜੀ ਮਜਦੂਰੀ ਕਰ ਆਪਣੇ ਪਰਵਾਰ ਦਾ ਪੇਟ ਪਾਲਦਾ ਸੀ ਪਰ ਦੇਰ ਰਾਤ ਨੂੰ ਤੂਫਾਨ ਆਉਣ ਦੇ ਕਾਰਨ ਘਰ ਆਉਂਦੇ ਵਕ਼ਤ ਉਹ ਰਸਤੇ ਵਿੱਚ ਦਰਖਤ ਦੇ ਹੇਠਾਂ ਰੁਕ ਗਿਆ ਜਿਸ ਦੌਰਾਨ ਦਰਖਤ ਟੁੱਟਕੇ ਉਸਦੇ ਉੱਤੇ ਆ ਡਿੱਗਣ ਨਾਲ ਉਹ ਜਖ਼ਮੀ ਹੋ ਗਿਆ ਜਿਸਦੀ ਸੂਚਨਾ ਲੋਕਾਂ ਨੇ ਉਨ੍ਹਾਂ ਨੂੰ ਦਿੱਤੀ ਤਾਂ ਉਨ੍ਹਾਂ ਨੇ ਜਲਦ ਹੀ ਉਸਨੂੰ ਫਾਜਿਲਕਾ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਮੁਢਲੇ ਉਪਚਾਰ ਦੇ ਦੌਰਾਨ ਉਸਦੀ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਜੈ ਕੁਮਾਰ ਆਪਣੇ ਪਿੱਛੇ ਇੱਕ ਬੇਟਾ ਅਤੇ ਦੋ ਬੇਟੀਆਂ ਛੱਡ ਗਿਆ ।
ਫ਼ਾਜ਼ਿਲਕਾ ਡਿਪਟੀ ਕਮਿਸ਼ਨਰ ਵੱਲੋਂ ਲਾਪਰਵਾਹੀ ਕਰਣ ਵਾਲੇ ਕਰਮਚਾਰੀਆਂ ਦੇ ਕਾਰਨ ਹੋਏ ਇਸ ਹਾਦਸੇ ਦੀ ਜਾਂਚ ਕਰਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਕਿਸੇ ਵੀ ਅਧਿਕਾਰੀ ਦਾ ਦੋਸ਼ ਪਾਇਆ ਜਾਂਦਾ ਹੈ ਤਾਂ ਉਸ ਤੇ ਨਿਯਮਾਂ ਦੇ ਅਨੁਸਾਰ ਬਣਦੀ ਕਾੱਰਵਾਈ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿ ਦੀ ਸਹਾਇਤਾ ਲਈ ਜਿਲਾ ਪ੍ਰਸ਼ਾਸਨ ਵੱਲੋਂ ਕੇਸ ਤਿਆਰ ਕਰ ਸਰਕਾਰ ਨੂੰ ਭੇਜਿਆ ਜਾਏਗਾ ਜਿਸਦਾ 4 ਲੱਖ ਰੁਪਏ ਮੁਆਵਜ਼ਾ ਮ੍ਰਿਤਕ ਦੇ ਪਰਵਾਰ ਨੂੰ ਦਿੱਤਾ ਜਾਵੇਗਾ ।