ਫ਼ਾਜ਼ਿਲਕਾ: ਲਗਾਤਾਰ ਪੈ ਰਹੇ ਮੀਂਹ ਕਾਰਨ ਜ਼ਿਲ੍ਹੇ ਦੇ ਪਿੰਡ ਖਿਉਵਾਲੀ ਅਤੇ ਬੰਨਵਾਲਾ 'ਚੋਂ ਲੰਘਦੀ ਨਹਿਰ ਵਿੱਚ ਪਾਣੀ ਦਾ ਵਹਾਅ ਜਿਆਦਾ ਹੋਣ ਕਾਰਨ ਪਾੜ ਪੈ ਗਿਆ। ਨਹਿਰ 'ਚ ਪਏ ਇਸ ਪਾੜ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਵਿੱਚ ਨਹਿਰ ਦਾ ਪਾਣੀ ਭਰ ਗਿਆ ਹੈ। ਇਸ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਬਰਮਾਦ ਹੋ ਗਈ ਹੈ। ਇਸੇ ਨਾਲ ਹੀ ਨਹਿਰੀ ਵਿਭਾਗ ਇਸ ਪਾੜ ਨੂੰ ਭਰਣ ਲਈ ਕੋਸ਼ਿਸ਼ ਕਰ ਰਿਹਾ ਹੈ।
ਫ਼ਾਜ਼ਿਲਕਾ: ਨਹਿਰ 'ਚ ਪਿਆ ਪਾੜ, ਕਿਸਾਨਾਂ ਦੀ ਫਸਲਾਂ 'ਚ ਭਰਿਆ ਪਾਣੀ
ਲਗਾਤਾਰ ਪੈ ਰਹੇ ਮੀਂਹ ਕਾਰਨ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖਿਉਵਾਲੀ ਅਤੇ ਬੰਨਵਾਲਾ ਲੰਘਦੀ ਨਹਿਰ ਵਿੱਚ ਪਾਣੀ ਦਾ ਵਹਾਅ ਜਿਆਦਾ ਹੋਣ ਕਾਰਨ ਪਾੜ ਪੈ ਗਿਆ। ਨਹਿਰ 'ਚ ਪਏ ਇਸ ਪਾੜ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਵਿੱਚ ਨਹਿਰ ਦਾ ਪਾਣੀ ਭਰ ਗਿਆ ਹੈ। ਇਸ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਬਰਮਾਦ ਹੋ ਗਈ ਹੈ। ਇਸੇ ਨਾਲ ਹੀ ਨਹਿਰੀ ਵਿਭਾਗ ਇਸ ਪਾੜ ਨੂੰ ਭਰਣ ਲਈ ਕੋਸ਼ਿਸ਼ ਕਰ ਰਿਹਾ ਹੈ।
ਫ਼ਾਜ਼ਿਲਕਾ: ਨਹਿਰ 'ਚ ਪਿਆ ਪਾੜ, ਕਿਸਾਨਾਂ ਦੀ ਫਸਲਾਂ 'ਚ ਭਰਿਆ ਪਾਣੀ
ਇਸ ਬਾਰੇ ਪੀੜਤ ਕਿਸਾਨਾਂ ਨੇ ਕਿਹਾ ਕਿ ਲਗਤਾਰ ਪੈ ਰਹੇ ਮੀਂਹ ਕਾਰਨ ਨਹਿਰ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ। ਇਸ ਕਾਰਨ ਅਚਾਨਕ ਨਹਿਰ ਵਿੱਚ 150 ਫੁੱਟ ਦੇ ਕਰੀਬ ਪਾੜ ਪੈ ਗਿਆ। ਕਿਸਾਨਾਂ ਨੇ ਕਿਹਾ ਕਿ ਇਸ ਕਾਰਨ ਉਨ੍ਹਾਂ ਦੀਆਂ ਫਸਲਾਂ ਵਿੱਚ ਪਾਣੀ ਭਰ ਗਿਆ।
ਕਿਸਾਨਾਂ ਨੇ ਕਿਹਾ ਕਿ ਇਸ ਪਾੜ ਨੂੰ ਹੁਣ ਭਰਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਮੌਕੇ ਜੇਬੀਸੀ ਦੀ ਮਦਦ ਨਾਲ ਇਸ ਪਾੜ ਨੂੰ ਭਰਣ ਦੀ ਕੋਸ਼ਿਸ਼ ਕੀਤੀ ਹੈ। ਕਿਸਾਨਾਂ ਨੇ ਮੰਗ ਕੀਤੀ ਇਸ ਪਾੜ ਨੂੰ ਜਲਦ ਭਰਿਆ ਜਾਵੇ।
TAGGED:
Fissure in canal in fazilka