ਫ਼ਾਜ਼ਿਲਕਾ: ਪਿਛਲੇ ਦਿਨੀਂ ਅਬੋਹਰ ਦੇ ਪਿੰਡਾਂ 'ਚ ਬੇ-ਮੋਸਮੀ ਮੀਂਹ ਦੇ ਨਾਲ ਗੜੇਮਾਰੀ ਹੋਣ ਨਾਲ ਕਿਸਾਨਾਂ ਦੀ ਕਣਕ, ਸਰ੍ਹੋਂ ਦੀ ਫਸਲ ਖਰਾਬ ਹੋ ਗਈ ਹੈ ਇਸ ਦੇ ਨਾਲ ਕਿੰਨੂ ਤੇ ਫੁੱਲਾਂ ਦੇ ਬਾਗ਼ ਵੀ ਖ਼ਰਾਬ ਹੋ ਗਏ ਹਨ ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਕਣਕ ਦੀ ਅੱਧ-ਪੱਕੀ ਫਸਲ 'ਚ ਬੇ-ਮੋਸਮੀ ਬਾਰਿਸ਼ ਹੋਣ ਨਾਲ ਕਣਕ ਦੀ ਸਾਰੀ ਫਸਲ ਖ਼ਰਾਬ ਹੋ ਗਈ ਹੈ। ਉਨ੍ਹਾਂ ਕਿਹਾ ਗੜੇਮਾਰੀ ਦੇ ਨਾਲ ਕਣਕ ਦੀ ਫਸਲ ਚੋਂ ਕਣਕ ਦੇ ਬੀਜ਼ ਜ਼ਮੀਨ 'ਤੇ ਡਿੱਗ ਗਏ ਹਨ। ਕਿਸਾਨ ਨੇ ਦੱਸਿਆ ਕਿ ਕਿੰਨੂ ਦੇ ਬਾਗ਼ 'ਚ 15 ਮਾਰਚ ਤੱਕ ਨਵਾਂ ਫਲ ਲੱਗਣ ਦੀ ਉਮੀਦ ਹੁੰਦੀ ਹੈ ਪਰ ਭਾਰੀ ਗੜੇਮਾਰੀ ਨਾਲ ਕਿੰਨੂ ਰੁੱਖ ਦੇ ਸਾਰੇ ਕੱਚੇ ਪੱਤੇ ਝੜ ਗਏ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਗੜੇਮਾਰੀ ਨਾਲ ਸਰੋ ਦੀ ਫਸਲ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ। ਸਮੂਹ ਕਿਸਾਨਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਘੱਟੋ-ਘੱਟ 50,000 ਦਾ ਮੁਆਵਜ਼ਾ ਦਿੱਤਾ ਜਾਵੇ।