ਫ਼ਾਜ਼ਿਲਕਾ: ਫ਼ਾਜ਼ਿਲਕਾ ਦੀ ਗੰਗ ਨਹਿਰ ਵਿੱਚ ਇੱਕ ਕਾਰ ਡਿੱਗਣ ਨਾਲ 4 ਨੋਜਵਾਨਾਂ ਦੀ ਮੌਤ ਹੋਈ ਗਈ। ਹਾਦਸੇ 'ਚ ਮਾਰੇ ਗਏ ਚਾਰੋਂ ਨੌਜਵਾਨ ਮੁਕਤਸਰ ਦੇ ਪਿੰਡ ਮਿੱਢੇ ਦੇ ਰਹਿਣ ਵਾਲੇ ਸਨ। ਜਿਨ੍ਹਾਂ ਵਿੱਚੋਂ ਇੱਕ ਦਾ 18 ਅਪ੍ਰੈਲ ਨੂੰ ਵਿਆਹ ਹੋਣਾ ਸੀ। ਇਸ ਹਾਦਸੇ ਦਾ ਸ਼ਿਕਾਰ ਹੋਏ ਚਾਰੋਂ ਹੀ ਨੌਜਵਾਨ ਇੱਕ ਹੀ ਪਿੰਡ ਦੇ ਰਹਿਣ ਵਾਲੇ ਸਨ ਅਤੇ ਕੰਬਾਇਨ 'ਤੇ ਕੰਮ ਕਰਦੇ ਸਨ। ਬੀਤੇ ਸ਼ੁੱਕਰਵਾਰ ਦੀ ਰਾਤ ਚਾਰੋਂ ਨੌਜਵਾਨ ਮੱਧ ਪ੍ਰਦੇਸ਼ ਤੋਂ ਵਾਪਸ ਆਪਣੇ ਪਿੰਡ ਕਾਰ ਵਿੱਚ ਸਵਾਰ ਹੋਕੇ ਆ ਰਹੇ ਸਨ ਕਿ ਕਾਰ ਨਹਿਰ 'ਚ ਜਾ ਡਿੱਗੀ ਅਤੇ ਚਾਰਾਂ ਨੌਂਜਵਾਨਾਂ ਦੀ ਮੌਤ ਹੋ ਗਈ।
ਬੇਕਾਬੂ ਕਾਰ ਨਹਿਰ 'ਚ ਡਿੱਗੀ, 4 ਦੀ ਮੌਤ, 18 ਅਪ੍ਰੈਲ ਨੂੰ ਇੱਕ ਦਾ ਹੋਣਾ ਸੀ ਵਿਆਹ
ਫ਼ਾਜ਼ਿਲਕਾ 'ਚ ਬੇਕਾਬੂ ਕਾਰ ਨਹਿਰ 'ਚ ਜਾ ਡਿੱਗੀ ਤੇ 4 ਨੌਜਵਾਨਾਂ ਦੀ ਮੌਤ ਹੋ ਗਈ। ਗੋਤਾਖੋਰਾਂ ਦੀ ਸਹਾਇਤਾ ਨਾਲ ਕਾਰ ਨਹਿਰ 'ਚੋਂ ਬਾਹਰ ਕੱਢੀ ਗਈ। ਮਾਰੇ ਗਏ ਨੌਜਵਾਨਾਂ 'ਚੋਂ ਇੱਕ ਦਾ 18 ਅਪ੍ਰੈਲ ਨੂੰ ਵਿਆਹ ਸੀ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਸਦੇ ਮ੍ਰਿਤਕ ਬੇਟੇ ਦਾ ਵਿਆਹ ਸੀ ਅਤੇ ਐਤਵਾਰ ਨੂੰ ਬੇਟੇ ਦਾ ਸਗਨ ਲੱਗਣਾ ਸੀ। ਪਰ ਵਿਆਹ ਦੇ ਸਾਰੇ ਚਾਅ ਅਧੂਰੇ ਹੀ ਰਹਿ ਗਏ। ਖੁਸ਼ੀ ਦਾ ਮਾਹੌਲ ਮਾਤਮ 'ਚ ਬਦਲ ਗਿਆ।
ਉਧਰ ਗੋਤਾਖੋਰ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਕਾਰ ਨਹਿਰ 'ਚ ਡਿੱਗ ਗਈ ਹੈ ਜਿਸਨੂੰ ਉਨ੍ਹਾਂ ਵੱਲੋਂ ਬਾਹਰ ਕੱਢ ਲਿਆ ਗਿਆ ਅਤੇ ਕਾਰ ਸਵਾਰ ਚਾਰੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ।
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਦੇ ਡੀਐਸਪੀ ਅਮਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਤਲਾਹ ਮਿਲੀ ਤਾਂ ਉਨ੍ਹਾਂ ਦੀ ਟੀਮ ਵੱਲੋਂ ਤਲਾਸ਼ ਸ਼ੁਰੂ ਕੀਤੀ ਗਈ, ਤਾਂ ਇਹਨਾਂ ਦੀ ਕਾਰ ਨਹਿਰ ਵਿੱਚ ਡਿੱਗੀ ਮਿਲੀ ਅਤੇ ਚਾਰੋਂ ਮ੍ਰਿਤਕ ਨੌਜਵਾਨਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।