ਫਤਿਹਗੜ੍ਹ ਸਾਹਿਬ : ਪੰਜਾਬ ਸਰਕਾਰ ਸੂਬੇ ਭਰ ਵਿੱਚ ਵਿਕਾਸ ਦੇ ਦਾਅਵੇ ਕਰ ਰਹੀ ਹੈ। ਦੁਜੇ ਪਾਸੇ ਇਨ੍ਹਾਂ ਵਾਅਦਿਆਂ ਦੀ ਪੋਲ ਖੁਲ ਰਹਿ ਹੈ। ਸਰਹਿੰਦ ਦੇ ਸਾਨੀ ਪੁਰ ਰੋਡ ਦੀ ਸੜਕ ਜੋ ਦਰਜਨਾਂ ਪਿੰਡਾਂ ਨੂੰ ਸਰਹਿੰਦ ਨਾਲ ਜੋੜ ਦੀ ਹੈ। ਇਸ ਸੜਕ ਹਾਲਤ ਖਸਤਾ ਹੋਈ ਪਈ ਹੈ। ਇਸ ਸੜਕ ਨੂੰ ਕਾਫ਼ੀ ਸਮੇਂ ਤੋਂ ਪੁੱਟਿਆ ਗਿਆ ਹੈ ਜਿਸ ਨੂੰ ਹੱਲੇ ਤੱਕ ਬਣਾਇਆ ਨਹੀਂ ਗਿਆ ਹੈ।
ਕੁਝ ਦਿਨ ਪਹਿਲਾਂ ਇਸ ਪੁੱਟੇ ਹੋਏ ਰਸਤੇ ’ਤੇ ਝੋਨਾ ਲਗਾਕੇ ਪ੍ਰਸ਼ਾਸ਼ਨ ਤੋਂ ਜਲਦ ਸੜਕ ਬਨਾਉਣ ਦੀ ਇਲਾਕਾ ਨਿਵਾਸੀਆਂ ਵਲੋਂ ਮੰਗ ਕੀਤੀ ਗਈ ਸੀ। ਹੁਣ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਵਲੋਂ ਜੀ.ਟੀ.ਰੋਡ ਸਰਹਿੰਦ ਵਿਖੇ ਧਰਨਾ ਲੱਗਾ ਦਿੱਤਾ ਗਿਆ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੈਅਰਮੇਨ ਬਲਜੀਤ ਸਿੰਘ ਨੇ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਸੜਕ ਨੂੰ ਪੁੱਟਕੇ ਇਸਦਾ ਕੰਮ ਅਧੂਰਾ ਛੱਡਿਆ ਹੋਇਆ ਹੈ।ਸੜਕ ਵਿੱਚ ਵੱਡੇ-ਵੱਡੇ ਟੋਏ ਹੋਣ ਕਾਰਨ ਲੋਕ ਹਾਦਸਿਆਂ ਵਿੱਚ ਜਖਮੀ ਵੀ ਚੁੱਕੇ ਹਨ।