ਫ਼ਤਹਿਗੜ੍ਹ ਸਾਹਿਬ :ਬੀਤੇ ਦਿਨ ਸ਼੍ਰੀ ਮੁਕਤਸਰ ਸਾਹਿਬ ਵਿੱਚ ਹੋਏ ਵਕੀਲ ਉੱਤੇ ਤਸ਼ੱਦਦ ਦਾ ਮਾਮਲਾ ਗਰਮਾਉਦਾ ਜਾ ਰਿਹਾ। ਇਸਨੂੰ ਲੈ ਕੇ ਜਿੱਥੇ ਪੰਜਾਬ ਵਿੱਚ ਵਕੀਲ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ, ਉਥੇ ਹੀ (Strike done by Fatehgarh Sahib Bar Association) ਅੱਜ ਪੰਜਾਬ ਹਰਿਆਣਾ ਅਤੇ ਹਾਈ ਕੋਰਟ ਦੇ ਵਿੱਚ ਵਕੀਲਾਂ ਦੇ ਵੱਲੋਂ ਹੜਤਾਲ ਕਰਕੇ ਵਕੀਲ ਦੇ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਅਤੇ ਹਰਿਆਣਾ ਵਿੱਚ ਵਕੀਲਾਂ ਵੱਲੋਂ ਹੜਤਾਲ ਕੀਤੀ ਗਈ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਬਾਰ ਐਸੋਸੀਏਸ਼ਨ ਨੇ ਵੀ ਆਪਣਾ ਰੋਸ ਜਾਹਿਰ ਕੀਤਾ ਹੈ।
Bar Association Strike : ਫ਼ਤਹਿਗੜ੍ਹ ਸਾਹਿਬ ਬਾਰ ਐਸੋਸੀਏਸ਼ਨ ਨੇ ਕੀਤੀ ਹੜਤਾਲ, ਸ੍ਰੀ ਮੁਕਤਸਰ ਸਾਹਿਬ 'ਚ ਵਕੀਲ 'ਤੇ ਪੁਲਿਸ ਤਸ਼ੱਦਦ ਦਾ ਮਾਮਲਾ - Fatehgarh Sahib latest news in Punjabi
ਸ੍ਰੀ ਮੁਕਤਸਰ ਸਾਹਿਬ ਵਿਖੇ ਵਕੀਲ ਉੱਤੇ ਪਰਚਾ ਕਰਨ ਅਤੇ (Bar Association Strike) ਪੁਲਿਸ ਰਿਮਾਂਡ ਦੌਰਾਨ ਹੋਏ ਤਸ਼ੱਦਦ ਦੇ ਵਿਰੋਧ ਵਿੱਚ ਫ਼ਤਹਿਗੜ੍ਹ ਸਹਿਬ ਬਾਰ ਐਸੋਸੀਏਸ਼ਨ ਨੇ ਹੜਤਾਲ ਕੀਤੀ ਹੈ।
Published : Sep 26, 2023, 10:41 PM IST
ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ :ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਵਕੀਲ ਤੇ ਹੋਏ ਤਸ਼ੱਦਦ ਦੇ ਵਿਰੋਧ ਵਿੱਚ ਅੱਜ ਉਨ੍ਹਾਂ ਵੱਲੋਂ ਹੜਤਾਲ ਕੀਤੀ ਗਈ ਹੈ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਪੁਲਸ ਵਲੋਂ ਬੇਸ਼ੱਕ ਕੇਸ ਤਾਂ ਦਰਜ ਕਰ ਲਿਆ ਗਿਆ ਹੈ ਪਰ ਦੋਸ਼ੀਆਂ ਨੂੰ ਹਾਲੇ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਰੋਜ਼ਾਨਾ ਵਿਗੜਦੀ ਜਾ ਰਹੀ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।
- Electricity Employees Protest: ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਿਗਰਾਨ ਇੰਜਨੀਅਰ ਦੇ ਦਫ਼ਤਰ ਅੱਗੇ ਦਿੱਤਾ ਧਰਨਾ
- Subsidy on Agricultural Implements : ਸਰਕਾਰ ਦੇ ਰਹੀ ਖੇਤੀ ਸੰਦਾਂ 'ਤੇ ਸਬਸਿਡੀ, ਫਿਰ ਵੀ ਨਹੀਂ ਘਟ ਰਹੀ ਪਰਾਲੀ ਫੂਕਣ ਦੀ ਦਰ, ਪੜ੍ਹੋ ਇਹ ਹਨ ਕਾਰਨ...
- Municipal Council of Faridkot : ਫਰੀਦਕੋਟ 'ਚ ਪ੍ਰੀਮਿਕਸ ਵਾਲੀਆਂ ਪੱਕੀਆਂ ਸੜਕਾਂ 'ਤੇ ਇੰਟਰਲਾਕਿੰਗ ਟਾਇਲਾਂ ਤੇ ਕੱਚੀਆਂ ਗਲੀਆਂ ਵਾਲੇ ਲੋਕ ਪਰੇਸ਼ਾਨ
ਪ੍ਰਧਾਨ ਨੇ ਕਿਹਾ ਕਿ ਲੋਕ ਵਕੀਲਾਂ ਦੇ ਕੋਲ ਇਨਸਾਫ ਲਈ ਆਉਂਦੇ ਹਨ ਪਰ ਵਕੀਲ ਹੀ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਹਨ ਜੋਕਿ ਇੱਕ ਬਹੁਤ ਹੀ ਨਿੰਦਣਯੋਗ ਘਟਨਾ ਹੈ। ਜੇਕਰ ਵਕੀਲਾਂ ਦੇ ਨਾਲ ਹੀ ਅਜਿਹਾ ਹੋਵੇਗਾ ਤਾਂ ਆਮ ਲੋਕਾਂ ਨੂੰ ਇਨਸਾਫ ਕਿਵੇਂ ਮਿਲੇਗਾ। ਅਜਿਹੀਆਂ ਘਟਨਾਵਾਂ ਦੇ ਨਾਲ ਪੰਜਾਬ 'ਚ ਸੁਰੱਖਿਆ ਨੂੰ ਲੈਕੇ ਇਕ ਸਵਾਲ ਖੜਾ ਹੁੰਦਾ ਹੈ। ਇਸਦੇ ਬਾਰੇ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਮੁਕਤਸਰ ਵਿੱਚ ਹੋਏ ਇਸ ਘਟਨਾ ਦੇ ਨਾਲ ਪੂਰੇ ਵਕੀਲ ਭਾਈਚਾਰੇ ਦੇ ਵਿੱਚ ਰੋਸ਼ ਹੈ।