ਪੰਜਾਬ

punjab

ETV Bharat / state

ਕੋਰੋਨਾ ਮਹਾਂਮਾਰੀ ਦੌਰਾਨ ਖੁੱਲ੍ਹੇ ਸਕੂਲ, 10 ਫੀਸਦੀ ਵਿਦਿਆਰਥੀ ਹੋਏ ਹਾਜ਼ਰ

ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਦੀਆਂ ਹਦਾਇਤਾਂ ਤੇ 19 ਅਕਤੂਬਰ ਤੋਂ ਸਕੂਲ ਖੁੱਲ੍ਹ ਗਏ ਹਨ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹੀ ਵਿਦਿਆਰਥੀ ਸਕੂਲ ਆ ਸਕਦੇ ਹਨ ਜਿਨ੍ਹਾਂ ਨੂੰ ਮਾਪਿਆਂ ਦੀ ਲਿਖਤੀ ਮੰਜ਼ੂਰੀ ਪ੍ਰਾਪਤ ਹੋਵੇਗੀ।

ਫ਼ੋੋਟੋ
ਫ਼ੋੋਟੋ

By

Published : Oct 20, 2020, 10:00 PM IST

ਫ਼ਤਿਹਗੜ੍ਹ ਸਾਹਿਬ: ਸਰਕਾਰ ਦੀਆਂ ਹਦਾਇਤਾਂ ਅਨੁਸਾਰ 19 ਅਕਤੂਬਰ ਤੋਂ 9ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਗਏ ਹਨ। ਸਰਕਾਰੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹੀ ਵਿਦਿਆਰਥੀ ਸਕੂਲ ਆ ਸਕਦੇ ਹਨ ਜਿਨ੍ਹਾਂ ਨੂੰ ਮਾਪਿਆਂ ਵੱਲੋਂ ਲਿਖਤੀ ਮੰਜ਼ੂਰੀ ਹਾਸਲ ਹੋਵੇਗੀ।

ਡਿਪਟੀ ਡੀਏ ਅਵਤਰਾ ਸਿੰਘ ਨੇ ਸਕੂਲਾਂ ਨੂੰ ਖੋਲ੍ਹਣ ਸਬੰਧੀ ਸਰਕਾਰੀ ਦਿਸ਼ਾ ਨਿਰਦੇਸ਼ਾਂ 'ਤੇ ਚਾਣਨਾ ਪਾਇਆ ਹੈ। ਅਵਤਾਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਮਾਪਿਆਂ ਨੇ ਬੱਚਿਆਂ ਨੂੰ ਸਕੂਲ ਭੇਜਣ ਲਈ ਲਿਖਤੀ ਨੋਟਿਸ ਜਮ੍ਹਾ ਕਰਵਾਇਆ ਹੈ ਸਿਰਫ ਉਹ ਹੀ ਵਿਦਿਆਰਥੀ ਸਕੂਲ 'ਚ ਆ ਪੜ੍ਹਾਈ ਕਰ ਸਕਦੇ ਹਨ। ਇਸ ਦੇ ਉਨ੍ਹਾਂ ਨਾਲ ਹੀ ਉਨ੍ਹਾਂ ਦੱਸਿਆ ਕਿ ਸਕੂਲ 'ਚ ਸ਼ੋਸ਼ਲ ਡਿਸਟੈਂਸਿੰਗ, ਅਤੇ ਸਾਫ਼ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਪ੍ਰਸ਼ਾਸਨ ਵੱਲੋਂ ਸਕੂਲ ਦੇ ਹੈਡ ਨੂੰ ਇਸ ਸਬੰਧੀ ਤਾਕਤਾਂ ਦਿੱਤੇ ਜਾਣ ਦੀ ਗੱਲ ਵੀ ਆਖੀ ਹੈ।

ਵੇਖੋ ਵੀਡੀਓ

ਮੌਕੇ 'ਤੇ ਗੱਲਬਾਤ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਰੀਤਾ ਰਾਣੀ ਨੇ ਕਿਹਾ ਕਿ ਸਕੂਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੇ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸੋਸ਼ਲ ਡਿਸਟੈਂਸਿੰਗ ਦੇ ਹਿਸਾਬ ਨਾਲ ਹੀ ਪੜ੍ਹਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸਕੂਲ ਤਿੰਨ ਘੰਟੇ ਲਈ ਖੁੱਲ ਰਹੇ ਹਨ। ਮੁੱਖ ਅਧਿਆਪਕਾ ਰੀਤਾ ਰਾਣੀ ਦਾ ਕਹਿਣਾ ਹੈ ਕਿ ਅਜੇ 10 ਫੀਸਦੀ ਵਿਦਿਆਰਥੀ ਹੀ ਸਕੂਲ ਆ ਰਹੇ ਹਨ ਜਦੋਂ ਵਿਦਿਆਰਥੀਆਂ ਦੀ ਗਿਣਤੀ ਵੱਧ ਗਈ ਤਾਂ ਸਕੂਲ 2 ਸ਼ਿਫਟਾਂ ਚ ਲੱਗਣਗੇ।

ਦੂਜੇ ਪਾਸਿਆਂ ਮਾਪਿਆਂ ਦਾ ਕਹਿਣਾ ਹੈ ਕਿ ਬੱਚਿਆਂ ਚ ਕੋਰੋਨਾ ਦਾ ਡਰ ਫੈਲਿਆ ਹੋਇਆ ਹੈ, ਜਿਸ ਕਾਰਨ ਉਹ ਸਕੂਲ ਆਉਣ ਤੋਂ ਡਰਦੇ ਹਨ। ਦੱਸਣਯੋਗ ਹੈ ਕਿ ਸਰਕਾਰ ਦੀਆਂ ਹਦਾਇਤਾਂ 'ਤੇ ਸਕੂਲ ਨੂੰ ਸੇੈਨੇਟਾਇਜ਼ ਕੀਤਾ ਗਿਆ ਹੈ ਅਤੇ ਆਉਣ ਵਾਲੇ ਬੱਚਿਆਂ ਦਾ ਟੈਂਪਰੇਚਰ ਚੈਕ ਕਰ ਅਤੇ ਸੈਨੇਟਾਇਜ਼ਰ ਕਰਕੇ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਸਕੂਲ ਵਿੱਚ ਆਉਣ ਵਾਲੇ ਬੱਚਿਆਂ ਨੂੰ ਮਾਸਕ ਅਤੇ ਸੇਨੈਟਾਇਜ਼ਰ ਲਿਆਉਣ ਦੀ ਹਦਾਇਤ ਵੀ ਜਾਰੀ ਕੀਤੀ ਗਈ ਹੈ।

ਡਿਪਟੀ ਡੀਏ ਅਵਤਰਾ ਸਿੰਘ ਨੇ ਕਿਹਾ ਕਿ ਅਜੇ ਇਨ੍ਹਾਂ ਸਕੂਲਾਂ ਨੂੰ ਖੋਲ੍ਹ ਟਰਾਇਲ ਕੀਤਾ ਜਾ ਰਿਹਾ ਹੈ ਅਤੇ ਚੈੱਕ ਕੀਤਾ ਜਾ ਰਿਹਾ ਹੈ ਕਿ ਕਿੰਨੇ ਕੁ ਬੱਚੇ ਸਕੂਲ ਆ ਰਹੇ ਹਨ। ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਵਿਦਿਆਰਥੀਆਂ ਦੀ ਗਿਣਤੀ ਵਧੇਗੀ।

ABOUT THE AUTHOR

...view details