ਸ੍ਰੀ ਫਤਿਹਗੜ੍ਹ ਸਾਹਿਬ :ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਇੱਕ ਪਰਿਵਾਰ ਵੱਲੋਂ ਆਪਣੀ ਬੇਟੀ ਦੀ ਮੌਤ ਦੇ ਇਨਸਾਫ ਨੂੰ ਲੈ ਕੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਦਰਅਸਲ ਪਰਿਵਾਰ ਦੀ ਜਵਾਨ ਧੀ ਮੌਤ ਹੋਈ ਹੈ। ਕਿਹਾ ਜਾ ਰਿਹਾ ਕਿ ਲੜਕੀ ਦੀ ਮੌਤ ਹਾਦਸੇ ਵਿਚ ਹੋਈ ਪਰ ਪਰਿਵਾਰ ਦਾ ਦੋਸ਼ ਹੈ ਕਿ ਇਹ ਹਾਦਸਾ ਨਹੀਂ ਬਲਕਿ ਕਤਲ ਹੈ। ਜਾਣਕਾਰੀ ਦਿੰਦੇ ਹੋਏ ਰੋਂਦੇ ਕੁਰਲਾਉਂਦੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਲੜਕੀ ਦੇ ਮਾਤਾ ਪਿਤਾ ਨੇ ਕਿਹਾ ਕਿ ਉਹਨਾਂ ਦੀ ਬੱਚੀ ਦੀ ਮੌਤ ਦੀ ਸ਼ਿਕਾਇਤ ਉਹਨਾਂ ਅਮਲੋਹ ਪੁਲਿਸ ਨੂੰ ਦਿੱਤੀ ਪਰ ਉਹਨਾਂ ਦੀ ਸੁਣਵਾਈ ਨਹੀਂ ਹੋਈ। ਪਰਿਵਾਰ ਦਾ ਕਹਿਣਾ ਹੈ ਕਿ ਜਿੰਨਾ ਨੇ ਲੜਕੀ ਦਾ ਕਤਲ ਕੀਤਾ ਓਹਨਾ ਨੂੰ ਪੁਲਿਸ ਇਨਸਾਫ ਨਹੀਂ ਦੇ ਰਹੀ। ਬਲਕਿ ਉਹ ਦੋਸ਼ੀਆਂ ਨਾਲ ਰਲ ਕੇ ਮਾਮਲਾ ਦਬਾਉਣ ਦੇ ਦੋਸ਼ ਲਗਾਏ।
ਮੌਤ ਨੂੰ ਐਕਸੀਡੈਂਟ ਦੱਸਿਆ ਜਾ ਰਿਹਾ: ਇਸ ਮੌਕੇ ਮੌਜੂਦ ਮ੍ਰਿਤਕ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਦਾ ਨੇਹਾ ਹੈ। ਜੋ ਹਸਪਤਾਲ ਦੇ ਬਾਹਰ ਰੋਟੀ ਲੈਣ ਦੇ ਲਈ ਆਈ ਸੀ। ਕਿਉਕਿ ਉਹਨਾਂ ਦਾ ਇਲਾਜ ਖੰਨਾ ਵਿਖੇ ਚਲ ਰਿਹਾ ਸੀ। ਉਹਨਾਂ ਨੂੰ ਬੇਟੀ ਦੀ ਮੌਤ ਬਾਰੇ ਕੁਝ ਨਹੀਂ ਦੱਸਿਆ ਗਿਆ। ਉਥੇ ਹੀ ਮ੍ਰਿਤਕ ਲੜਕੀ ਦੇ ਪਿਤਾ ਬੂਟਾ ਖਾਨ ਨੇ ਦੱਸਿਆ ਕਿ ਉਹ ਪਿੰਡ ਦਰਗਾਪੁਰ ਜਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬੇਟੀ ਦੀ ਮੌਤ ਨੂੰ ਐਕਸੀਡੈਂਟ ਦੱਸਿਆ ਜਾ ਰਿਹਾ ਪਰ ਇਹ ਇਕ ਕਤਲ ਹੈ। ਜਿਸਦਾ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ।
ਐਸਐਸਪੀ ਦਫਤਰ ਬਾਹਰ ਧਰਨਾ : ਬੂਟਾ ਖਾਨ ਨੇ ਕਿਹਾ ਕਿ ਇਸ ਬਾਰੇ ਉਹਨਾਂ ਸਵੇਰੇ ਦੱਸਿਆ ਗਿਆ ਹੈ ਕਿ ਕੁੜੀ ਦਾ ਕਤਲ ਹੋ ਗਿਆ। ਉਹਨਾਂ ਨੇ ਕਿਹਾ ਕਿ ਅਮਲੋਹ ਪੁਲਿਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਕਿ ਇਸ ਕਤਲ ਕੇਸ ਨੂੰ ਮਹਿਜ ਇਕ ਐਕਸੀਡੈਂਟ ਕੇਸ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਜਿਸ ਕਰਕੇ ਉਹ ਇਨਸਾਫ ਲੈਣ ਲਈ ਐਸਐਸਪੀ ਦਫਤਰ ਬਾਹਰ ਧਰਨਾ ਦੇ ਰਹੇ ਹਨ।