ਫ਼ਤਹਿਗੜ੍ਹ ਸਾਹਿਬ: ਨਗਰ ਕੌਂਸਲ ਚੋਣਾਂ ਹੋ ਚੁੱਕੀਆਂ ਹਨ ਅਤੇ ਇਸਦੇ ਨਤੀਜੇ ਵੀ ਆ ਚੁੱਕੇ ਹਨ, ਪਰ ਇਨ੍ਹਾਂ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਪ੍ਰਚਾਰ ਲਈ ਲਗਾਏ ਗਏ ਪੋਸਟਰ ਅਤੇ ਬੈਨਰ ਅੱਜ ਵੀ ਸ਼ਹਿਰਾਂ ਦੀਆਂ ਦੀਵਾਰਾਂ ਉੱਤੇ ਲੱਗੇ ਹੋਏ ਹਨ ਜੋ ਸ਼ਹਿਰ ਦੀ ਸੁੰਦਰਤਾ ਨੂੰ ਖ਼ਰਾਬ ਕਰ ਰਹੇ ਹਨ। ਫ਼ਤਹਿਗੜ੍ਹ ਸਾਹਿਬ ਦੀ ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ‘ਚ ਵੀ ਉਮੀਦਵਾਰਾਂ ਵੱਲੋਂ ਲਗਾਏ ਪੋਸਟਰ ਸ਼ਹਿਰ ਦੀ ਸੁੰਦਰਤਾ ਨੂੰ ਦਾਗਦਾਰ ਕਰ ਰਹੇ ਹਨ। ਜਿਸਨੂੰ ਲੈ ਕੇ ਸ਼ਹਿਰ ਵਾਸੀਆਂ ‘ਚ ਕਾਫ਼ੀ ਰੋਸ ਹੈ।
ਚੋਣਾਂ ‘ਚ ਉਮੀਦਵਾਰਾਂ ਵੱਲੋਂ ਲਾਏ ਪੋਸਟਰ ਤੇ ਬੈਨਰ ਸ਼ਹਿਰ ਦੀ ਦਿੱਖ ਕਰ ਰਹੇ ਖ਼ਰਾਬ - punjab election commision
ਨਗਰ ਕੌਂਸਲ ਚੋਣਾਂ ਹੋ ਚੁੱਕੀਆਂ ਹਨ ਅਤੇ ਇਸਦੇ ਨਤੀਜੇ ਵੀ ਆ ਚੁੱਕੇ ਹਨ, ਪਰ ਫਤਿਹਗੜ੍ਹ ਸਾਹਿਬ 'ਚ ਉਮੀਦਵਾਰਾਂ ਵੱਲੋਂ ਪ੍ਰਚਾਰ ਲਈ ਲਗਾਏ ਗਏ ਪੋਸਟਰ ਅਤੇ ਬੈਨਰ ਅੱਜ ਵੀ ਸ਼ਹਿਰਾਂ ਦੀਆਂ ਦੀਵਾਰਾਂ ਉੱਤੇ ਲੱਗੇ ਹੋਏ ਹਨ ਜੋ ਸ਼ਹਿਰ ਦੀ ਸੁੰਦਰਤਾ ਨੂੰ ਖ਼ਰਾਬ ਕਰ ਰਹੇ ਹਨ
ਲੋਕਾਂ ਦਾ ਕਹਿਣਾ ਕਿ ਨਵੇਂ ਬਣੇ ਕੌਂਸਲਰਾਂ ਦੀ ਸਭ ਤੋਂ ਪਹਿਲੀ ਨੈਤਿਕ ਜਿੰਮੇਵਾਰੀ ਇਨ੍ਹਾਂ ਪੋਸਟਰਾਂ ਨੂੰ ਉਤਾਰ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣਾ ਹੈ। ਇਸ ਲਈ ਉਨ੍ਹਾਂ ਸਾਰਿਆਂ ਨੂੰ ਆਪਣੇ ਆਪਣੇ ਵਾਰਡਾਂ ‘ਚ ਲੱਗੇ ਪੋਸਟਰ ਉਤਰਵਾਉਣੇ ਚਾਹੀਦੇ ਹਨ।
ਲੋਕਾਂ ਦਾ ਕਹਿਣਾ ਕਿ ਸ਼ਹਿਰ ਦੀ ਸਰਕਾਰ ਨੂੰ ਲੋਕ ਸ਼ਹਿਰ ਦੀ ਬਿਹਤਰੀ ਲਈ ਚੁਣਦੇ ਹਨ, ਜਿਸ ਵਿੱਚ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਸ਼ਾਮਿਲ ਹੁੰਦੇ ਹਨ। ਜਿਨ੍ਹਾਂ ਦਾ ਕੰਮ ਸ਼ਹਿਰ ਦਾ ਵਿਕਾਸ ਅਤੇ ਸੁੰਦਰੀਕਰਨ ਕਰਨਾ ਹੁੰਦਾ ਹੈ। ਜਿਲਾ ਫ਼ਤਿਹਗੜ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ 29 ਵਾਰਡਾਂ ਤੋਂ ਖੜੇ ਲਗਭਗ ਸਵਾ ਸੌ ਉਮੀਦਵਾਰਾਂ ਦੇ ਵੱਖ-ਵੱਖ ਪੋਸਟਰ ਅਤੇ ਬੈਨਰਾਂ ਦੀ ਚਾਰੇ ਪਾਸੇ ਭਰਮਾਰ ਹੈ, ਜੋ ਸ਼ਹਿਰ ਦੀ ਸੁੰਦਰਤਾ ਨੂੰ ਦਾਗਦਾਰ ਕਰ ਰਹੇ ਹਨ।