ਸ੍ਰੀ ਫ਼ਤਿਹਗੜ੍ਹ ਸਾਹਿਬ: ਜਿੱਥੇ ਖੇਤੀ ਨੂੰ ਘਾਟੇ ਦਾ ਸੌਦਾ ਮੰਨਿਆ ਜਾਂਦਾ ਹੈ ਅਤੇ ਕਿਸਾਨ ਕਰਜ਼ ਦੇ ਬੋਝ ਹੇਠ ਦਬ ਖੁਦਕੁਸ਼ੀਆਂ ਕਰ ਰਹੇ ਹਨ, ਉਥੇ ਹੀ ਆਪਣੀ ਮਿਹਨਤ ਅਤੇ ਪਰਿਵਾਰ ਦੇ ਸਹਿਯੋਗ ਨਾਲ ਜ਼ਿਲ੍ਹਾ ਫ਼ਤਿਹਗੜ ਸਾਹਿਬ 'ਚ ਕਿਸਾਨ ਸੁਖਚੈਨ ਸਿੰਘ ਗਿੱਲ ਨੇ ਖੇਤੀ ਨੂੰ ਫਾਇਦੇਮੰਦ ਤਾਂ ਬਣਾਇਆ ਹੀ ਹੈ ਨਾਲ ਹੀ ਦੂਜੇ ਕਿਸਾਨਾਂ ਲਈ ਪ੍ਰੇਰਨਾਸ੍ਰੋਤ ਵੀ ਬਣੇ।
ਜੈਵਿਕ ਖੇਤੀ ਕਰ ਸੁਖਚੈਨ ਸਿੰਘ ਹੋਰ ਕਿਸਾਨਾਂ ਲਈ ਵੀ ਬਣ ਰਿਹਾ ਪ੍ਰੇਰਨਾਸ੍ਰੋਤ ਸੁਖਚੈਨ ਸਿੰਘ ਗਿੱਲ ਨੇ ਜੈਵਿਕ ਖੇਤੀ ਨੂੰ ਅਪਣਾ ਕੇ ਮੰਡੀ ਬਣਾ ਰੱਖੀ ਹੈ। ਗਿੱਲ ਨੇ ਖੇਤੀ ਦੇ ਨਾਲ-ਨਾਲ ਡੇਅਰੀ ਫ਼ਾਰਮ ਬਣਾ ਰੱਖਿਆ ਹੈ, ਜਿਸ 'ਚ ਗਾਂ ਦਾ ਗੋਬਰ ਇਕੱਠਾ ਹੋਣ 'ਤੇ ਉਸਨੂੰ ਖੇਤਾਂ 'ਚ ਖਾਦ ਲਈ ਇਸਤੇਮਾਲ ਕੀਤਾ ਜਾਂਦਾ ਹੈ।
ਇਸ ਦੇ ਨਾਲ ਹੀ ਸੁਖਚੈਨ ਗਿੱਲ ਵਲੋਂ ਬੱਕਰੀਆਂ ਅਤੇ ਮੁਰਗੀਆਂ ਵੀ ਪਾਲ ਰੱਖੀਆਂ ਹਨ। ਗਿੱਲ ਦੀ ਮਿਹਨਤ ਦੇਖਣ ਲਈ ਪ੍ਰਿੰਸ ਚਾਰਲਸ ਵੀ ਉਨ੍ਹਾਂ ਦੇ ਖੇਤਾਂ 'ਚ ਆ ਚੁੱਕੇ ਹਨ।
ਕਿਸਾਨ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ 12 ਸਾਲ ਪਹਿਲਾਂ ਹੀ ਜੈਵਿਕ ਖੇਤੀ ਕਰਨੀ ਸ਼ੁਰੂ ਕੀਤੀ ਹੈ ਅਤੇ ਕੰਮ ਵਿੱਚ ਉਨ੍ਹਾਂ ਦਾ ਪੁੱਤਰ ਅਤੇ ਨੂੰਹ ਵੀ ਸਹਿਯੋਗ ਕਰਦੇ ਹਨ। ਖੇਤ ਤੋਂ ਹੋਈ ਫਸਲ ਦੀ ਮਾਰਕੀਟਿੰਗ ਕਰਨਾ ਉਨ੍ਹਾਂ ਦੀ ਨੂੰਹ ਦਾ ਕੰਮ ਹੈ ਜਦੋਂ ਕਿ ਬਾਕੀ ਬਾਹਰ ਦਾ ਕੰਮ ਉਨ੍ਹਾਂ ਦਾ ਪੁੱਤਰ ਸੰਭਾਲਦਾ ਹੈ।
ਕਿਸਾਨ ਸੁਖਚੈਨ ਸਿੰਘ ਗਿੱਲ ਦੀ ਨੂੰਹ ਕਿਰਨ ਗਿੱਲ ਨੇ ਦੱਸਿਆ ਕਿ ਉਹ ਸ਼ੋਸ਼ਲ ਮੀਡੀਆ ਰਾਹੀਂ ਦੁੱਧ ਅਤੇ ਖੇਤਾਂ ਵਿੱਚ ਹੋਈ ਫਸਲ ਨੂੰ ਵੇਚਦੇ ਹਨ। ਹੁਣ ਉਨ੍ਹਾਂ ਨੇ ਆਰਗੇਨਿਕ ਕੇਕ ਵੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਕਿਸਾਨ ਦੇ ਬੇਟੇ ਪਾਵੇਲ ਗਿੱਲ ਨੇ ਦੱਸਿਆ ਕਿ ਇਸ ਕੰਮ ਵਿੱਚ ਸਾਰੇ ਸਹਿਯੋਗ ਕਰਦੇ ਹਾਂ। ਉਨ੍ਹਾਂ ਦਾ ਇੱਕ ਘਰ ਚੰਡੀਗੜ ਵਿੱਚ ਵੀ ਹੈ ਅਸੀ ਖੇਤਾਂ ਤੋਂ ਸਾਮਾਨ ਗਾਹਕ ਦੇ ਘਰ ਤੱਕ ਪਹੁੰਚਾਉਦੇ ਹਾਂ , ਅਸੀਂ ਹੌਲੀ - ਹੌਲੀ ਆਪਣਾ ਸਾਮਾਨ ਲੋਕਾਂ ਤੱਕ ਪਹੁੰਚਾਉਣਾ ਸ਼ੁਰੂ ਕੀਤਾ ਹੈ।