ਸ੍ਰੀ ਫ਼ਤਿਹਗੜ੍ਹ ਸਾਹਿਬ: ਸਥਾਨਕ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਕੰਪਲੈਕਸ ਦੇ ਨਾਲ ਨੇਕੀ ਦੀ ਦੀਵਾਰ ਬਣਾਈ ਗਈ ਹੈ, ਜਿਸ ਦਾ ਮਕਸਦ ਜ਼ਰੂਰਤਮੰਦ ਲੋਕਾਂ ਤੱਕ ਸਮਾਨ ਪਹੁੰਚਾਉਣਾ ਹੈ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਕੰਪਲੈਕਸ ਦੇ ਬਾਹਰ ਨੇਕੀ ਦੀ ਦੀਵਾਰ ਬਣਾਈ ਗਈ ਹੈ ਜਿਸ ਤੇ ਲਿਖਿਆ ਹੈ "ਜੇ ਤੁਹਾਡੇ ਕੋਲ ਲੋੜ ਤੋਂ ਵੱਧ ਹੈ ਤਾਂ ਇੱਥੇ ਛੱਡ ਜਾਓ ਜੇ ਤੁਹਾਡੀ ਜ਼ਰੂਰਤ ਹੈ ਇੱਥੋਂ ਲੈ ਜਾਓ " ਇਸ ਤੇ ਇਹ ਲਿਖਣ ਦਾ ਮਕਸਦ ਇਹ ਹੈ ਕਿ ਜੇਕਰ ਤੁਹਾਡੇ ਕੋਲ ਘਰ ਦੇ ਵਿੱਚ ਵਾਧੂ ਸਮਾਨ ਪਿਆ ਹੈ ਤਾਂ ਉਹ ਇੱਥੇ ਦੇ ਜਾਓ ਤਾਂ ਜੋ ਇਹ ਸਮਾਨ ਕਿਸੇ ਜ਼ਰੂਰਤਮੰਦ ਦੀ ਵਰਤੋ ਵਿੱਚ ਆ ਸਕੇ ਅਤੇ ਆਪਣੀ ਲੋੜ ਨੂੰ ਪੂਰਾ ਕਰ ਸਕੇ ।
'ਨੇਕੀ ਦਾ ਦੀਵਾਰ' ਕਿਉਂ ਬਣੀ ਚਰਚਾ ਦਾ ਵਿਸ਼ਾ ? ਨੇਕੀ ਦੀ ਦੀਵਾਰ ਬਾਰੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁੱਟਿਆ ਗਿਆ ਇਹ ਕਦਮ ਬਹੁਤ ਸ਼ਲਾਘਾਯੋਗ ਹੈ । ਇਸ ਨੇਕੀ ਦੀ ਦੀਵਾਰ ਨਾਲ ਘਰ ਵਿੱਚ ਪਏ ਵਾਧੂ ਸਮਾਨ ਸੁੱਟਣ ਦੀ ਬਜਾਏ ਇਸ ਨੇਕੀ ਦੀ ਦੀਵਾਰ ਵਿੱਚ ਰੱਖਿਆ ਜਾਵੇ ਤਾਂ ਜੋ ਇਸ ਦੀ ਵਰਤੋਂ ਜ਼ਰੂਰਤਮੰਦ ਵਿਅਕਤੀ ਕਰ ਸਕਣ।
ਇਸ ਨੇਕੀ ਦੀ ਦੀਵਾਰ ਵਿੱਚ ਘਰ ਵਿੱਚ ਪਏ ਪੁਰਾਣੇ ਕੱਪੜੇ, ਕੰਬਲ, ਚਾਦਰ, ਜੁੱਤੇ, ਬੱਚਿਆਂ ਦੇ ਖੇਡਣ ਵਾਲੇ ਖਿਡਾਉਣੇ ਜਾਂ ਹੋਰ ਘਰ ਵਿੱਚ ਪਏ ਵਾਧੂ ਸਮਾਨ ਨੂੰ ਇੱਥੇ ਲਿਆ ਕੇ ਰੱਖਿਆ ਜਾ ਸਕਦਾ ਹੈ, ਜੋ ਕਿਸੇ ਜ਼ਰੂਰਤਮੰਦ ਦੇ ਕੰਮ ਆ ਸਕਦਾ ਹੈ।