ਸ੍ਰੀ ਫ਼ਤਿਹਗੜ੍ਹ ਸਾਹਿਬ: ਖ਼ਾਲਸਾ ਫੁੱਟਬਾਲ ਕਲੱਬ ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵੱਲੋਂ ਸਾਂਝੇ ਤੌਰ ਉਤੇ ਪੰਜਾਬ ਵਿੱਚ ਚੱਲ ਰਹੇ ਸਿੱਖ ਫੁੱਟਬਾਲ ਕੱਪ ਦੇ ਇੱਕ ਪ੍ਰੀ-ਕੁਆਰਟਰ ਮੈਚ ਦੌਰਾਨ ਸ੍ਰੀ ਫ਼ਤਹਿਗੜ੍ਹ ਸਾਹਿਬ 'ਚ ਸਥਿਤ ਮਾਤਾ ਗੁਜ਼ਰੀ ਕਾਲਜ ਦੇ ਮੈਦਾਨ ਵਿੱਚ ਖ਼ਾਲਸਾ ਐਫ.ਸੀ ਰੂਪਨਗਰ ਦੀ ਟੀਮ ਨੇ ਖ਼ਾਲਸਾ ਐਫ.ਸੀ ਚੰਡੀਗੜ੍ਹ ਦੀ ਟੀਮ ਨੂੰ 1-0 ਨਾਲ ਹਰਾਇਆ। ਇਸੇ ਮੈਦਾਨ ਵਿੱਚ ਹੁਣ 4 ਫਰਵਰੀ ਨੂੰ ਸਿੱਖ ਫੁੱਟਬਾਲ ਕੱਪ ਦਾ ਕੁਆਰਟਰ ਫਾਈਨਲ ਮੈਚ ਖ਼ਾਲਸਾ ਐਫ.ਸੀ ਪਟਿਆਲਾ ਅਤੇ ਖ਼ਾਲਸਾ ਐਫ.ਸੀ ਰੂਪਨਗਰ ਵਿਚਕਾਰ ਹੋਵੇਗਾ।
ਖ਼ਾਲਸਾ ਫੁੱਟਬਾਲ ਕੱਪ: ਰੂਪਨਗਰ ਨੇ ਚੰਡੀਗੜ੍ਹ ਨੂੰ 1-0 ਨਾਲ ਹਰਾਇਆ
ਸਿੱਖ ਫੁੱਟਬਾਲ ਕੱਪ ਦੇ ਪ੍ਰੀ-ਕੁਆਰਟਰ ਮੈਚ ਦੌਰਾਨ ਸ੍ਰੀ ਫ਼ਤਹਿਗੜ੍ਹ ਸਾਹਿਬ 'ਚ ਸਥਿਤ ਮਾਤਾ ਗੁਜ਼ਰੀ ਕਾਲਜ ਦੇ ਮੈਦਾਨ ਵਿੱਚ ਖ਼ਾਲਸਾ ਐਫ.ਸੀ ਰੂਪਨਗਰ ਦੀ ਟੀਮ ਨੇ ਖ਼ਾਲਸਾ ਐਫ.ਸੀ ਚੰਡੀਗੜ੍ਹ ਦੀ ਟੀਮ ਨੂੰ 1-0 ਨਾਲ ਹਰਾਇਆ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਜਥੇਦਾਰ ਪੰਜੋਲੀ ਨੇ ਖ਼ਾਲਸਾ ਐੱਫ.ਸੀ ਵੱਲੋਂ ਸਾਬਤ-ਸੂਰਤ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਾਮਨਾ ਕੀਤੀ ਕਿ ਸਮੂਹ ਸਿੱਖ ਖਿਡਾਰੀ ਬਾਕੀ ਖੇਡਾਂ ਵਿੱਚ ਵੀ ਸਾਬਤ-ਸੂਰਤ ਬਣ ਕੇ ਖੇਡਣ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਾਬਤ ਸੂਰਤ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਖ਼ਾਲਸਾ ਐਫ.ਸੀ ਦਾ ਤਨੋ ਮਨੋ ਸਹਿਯੋਗ ਕਰਨ।
ਖ਼ਾਲਸਾ ਐਫ.ਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਫੁੱਟਬਾਲ ਕੱਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਗਲੇ ਸਾਲ ਲੜਕੀਆਂ ਦੇ ਵੀ ਫੁੱਟਬਾਲ ਟੂਰਨਾਮੈਂਟ ਕਰਵਾਏ ਜਾਣਗੇ ਅਤੇ ਚੰਡੀਗੜ ਵਿੱਚ ਪੰਜਾਬ ਦੀ ਤਰਜ 'ਤੇ ਵੱਖਰਾ ਸਿੱਖ ਫੁੱਟਬਾਲ ਕੱਪ ਕਰਵਾਇਆ ਜਾਵੇਗਾ।