ਪੰਜਾਬ

punjab

By

Published : Feb 5, 2020, 9:27 AM IST

ETV Bharat / state

ਸਿੱਖ ਫੁੱਟਬਾਲ ਕੱਪ : 4 ਟੀਮਾਂ ਪਹੁੰਚੀਆਂ ਸੈਮੀਫਾਈਨਲ 'ਚ

ਖ਼ਾਲਸਾ ਫੁੱਟਬਾਲ ਕਲੱਬ ਵੱਲੋਂ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਵਿੱਚ ਸਾਬਤ ਸੂਰਤ ਸਿੱਖਾਂ ਦੀਆਂ ਟੀਮਾਂ ਦੇ ਵਿੱਚ ਕਰਵਾਏ ਸਿੱਖ ਫੁੱਟਬਾਲ ਕੱਪ ਦੇ ਕੁਆਰਟਰ ਫਾਈਨਲ ਮੈਚਾਂ ਤੋਂ ਬਾਅਦ ਚਾਰ ਟੀਮਾਂ ਸੈਮੀ-ਫਾਈਨਲ ਵਿੱਚ ਪਹੁੰਚ ਗਈਆਂ ਹਨ।

KHALSA FOOTBALL CUP
ਫ਼ੋਟੋ

ਸ੍ਰੀ ਫ਼ਤਿਹਗੜ੍ਹ ਸਾਹਿਬ: ਖ਼ਾਲਸਾ ਫੁੱਟਬਾਲ ਕਲੱਬ (ਖਾਲਸਾ ਐੱਫ.ਸੀ.) ਵੱਲੋਂ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਵਿੱਚ ਸਾਬਤ ਸੂਰਤ ਟੀਮਾਂ ਦੇ ਵਿੱਚ ਕਰਵਾਏ ਸਿੱਖ ਫੁੱਟਬਾਲ ਕੱਪ ਦੇ ਕੁਆਰਟਰ ਫਾਈਨਲ ਮੈਚਾਂ ਤੋਂ ਬਾਅਦ ਚਾਰ ਟੀਮਾਂ ਸੈਮੀ-ਫਾਈਨਲ ਵਿੱਚ ਪਹੁੰਚ ਗਈਆਂ ਹਨ। ਜਿਨ੍ਹਾਂ ਦੇ ਮੈਚ 6 ਫਰਵਰੀ ਨੂੰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਹੋਣਗੇ।

ਵੀਡੀਓ

ਟੂਰਨਾਮੈਂਟ ਦੀ ਅਰੰਭਤਾ ਤੋਂ ਪਹਿਲਾਂ ਕਰਨੈਲ ਸਿੰਘ ਪੰਜੋਲੀ ਨੇ ਸਮੂਹ ਹਾਜ਼ਰੀਨ ਨੂੰ ਪੰਜ ਮੂਲ ਮੰਤਰ ਦੇ ਪਾਠਾਂ ਦਾ ਉਚਾਰਨ ਕਰਵਾਇਆ ਅਤੇ ਮੈਚ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ ਸਾਬਤ-ਸੂਰਤ ਟੀਮਾਂ ਦੇ ਚੱਲ ਰਹੇ ਇਸ ਟੂਰਨਾਮੈਂਟ ਵਿੱਚ ਪੰਜਾਬ ਦੇ 22 ਜ਼ਿਲ੍ਹਿਆਂ ਸਮੇਤ ਚੰਡੀਗੜ ਦੀ ਟੀਮ ਫੀਫਾ ਦੇ ਨਿਯਮਾਂ ਅਨੁਸਾਰ ਨਾਕਆਊਟ ਆਧਾਰ ਉੱਤੇ ਮੈਚ ਖੇਡ ਰਹੀ ਹੈ। ਵੱਖ-ਵੱਖ ਥਾਵਾਂ 'ਤੇ 4 ਕੁਆਰਟਰ ਫਾਈਨਲ ਮੈਚ ਖੇਡੇ ਗਏ।

ਹੋਰ ਪੜ੍ਹੋ: ਹੈਮਿਲਟਨ ਵਨ-ਡੇਅ: ਨਿਊਜ਼ੀਲੈਂਡ ਨੇ ਟਾਸ ਜਿੱਤ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਹੋਏ ਦੂਜੇ ਮੈਚ ਵਿੱਚ ਖ਼ਾਲਸਾ ਐੱਫ.ਸੀ ਜਲੰਧਰ ਨੇ ਖ਼ਾਲਸਾ ਐੱਫ.ਸੀ ਐਸਬੀਐਸ ਨਗਰ ਦੀ ਟੀਮ ਨੂੰ 2-0 ਅੰਕਾਂ ਨਾਲ ਪਛਾੜ ਦਿੱਤਾ। ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਦੋ ਮੈਚਾਂ ਵਿੱਚ ਖਾਲਸਾ ਐੱਫ.ਸੀ ਬਰਨਾਲਾ ਨੇ ਖਾਲਸਾ ਐਫ.ਸੀ ਬਠਿੰਡਾ ਨੂੰ 7-6 ਅੰਕਾਂ ਹਰਾਇਆ। ਜਦਕਿ ਖ਼ਾਲਸਾ ਐੱਫ.ਸੀ ਰੂਪਨਗਰ ਦੀ ਟੀਮ ਨੇ ਖ਼ਾਲਸਾ ਐੱਫ.ਸੀ ਪਟਿਆਲਾ ਨੂੰ 3-0 ਨਾਲ ਮਾਤ ਦੇ ਕੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।

ABOUT THE AUTHOR

...view details