ਪੰਜਾਬ

punjab

ETV Bharat / state

ਗੋਬਿੰਦਗੜ੍ਹ ਨਗਰ ਕੌਂਸਲ ਨੇ ਕੋਰੋਨਾ ਪੀੜਤਾਂ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ - ਕਾਲ

ਗੋਬਿੰਦਗੜ੍ਹ ਦੇ ਨਗਰ ਕੌਂਸਲ ਨੇ ਕੋਰੋਨਾ ਨੂੰ ਦੇਖਦੇ ਹੋਏ ਟੋਲ ਫਰੀ ਨੰਬਰ 18001374600 ਜਾਰੀ ਕੀਤਾ ਹੈ। ਇਸ ਨੰਬਰ ਉਤੇ ਗੋਬਿੰਦਗੜ੍ਹ ਦੇ ਸਥਾਨਕ ਲੋਕ ਕਾਲ ਕਰਕੇ ਆਪਣੀ ਸਮੱਸਿਆਂ ਦੱਸ ਸਕਦੇ ਹਨ।

ਗੋਬਿੰਦਗੜ੍ਹ ਦੀ ਨਗਰ ਕੌਂਸਲ ਨੇ ਹੈਲਪਲਾਈਨ ਨੰਬਰ ਕੀਤਾ ਜਾਰੀ
ਗੋਬਿੰਦਗੜ੍ਹ ਦੀ ਨਗਰ ਕੌਂਸਲ ਨੇ ਹੈਲਪਲਾਈਨ ਨੰਬਰ ਕੀਤਾ ਜਾਰੀ

By

Published : May 15, 2021, 9:09 PM IST

ਗੋਬਿੰਦਗੜ੍ਹ:ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਸ ਨਾਲ ਨਜਿੱਠਣ ਲਈ ਸਰਕਾਰਾਂ ਵਿ ਕਦਮ ਚੁੱਕ ਰਹੀਆਂ ਹਨ।ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਥਾਨਕ ਪ੍ਰਸ਼ਾਸਨ ਵੱਲੋਂ ਕੋਰੋਨਾ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਲਈ ਉਪਰਾਲਾ ਕਰਦੇ ਹੋਏ ਮੰਡੀ ਗੋਬਿੰਦਗੜ ਦੀ ਨਗਰ ਕੌਂਸਲ ਦੀਆਂ ਸਿਕਾਇਤ ਦੇ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ।ਜਿਸ ਦੇ ਰਾਹੀ ਲੋਕ ਆਪਣੀ ਸੱਮਸਿਆਂ ਉਸ ਨੰਬਰ ਤੇ ਦਸ ਸਕਦੇ ਹਨ।ਨੰਬਰ 18001374600 ਉਤੇ ਕਾਲ ਕਰਕੇ ਤੁਸੀਂ ਆਪਣੀ ਸਮੱਸਿਆਵਾਂ ਦੱਸ ਸਕਦੇ ਹੋ।

ਗੋਬਿੰਦਗੜ੍ਹ ਦੀ ਨਗਰ ਕੌਂਸਲ ਨੇ ਹੈਲਪਲਾਈਨ ਨੰਬਰ ਕੀਤਾ ਜਾਰੀ

ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਵੱਲੋਂ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ। ਜਿਸ ਦੇ ਨਾਲ ਲੋਕ ਨਗਰ ਕੌਂਸਲ ਦੀ ਕੋਈ ਵੀ ਸਮੱਸਿਆਂ ਉਸ ਨੰਬਰ ਤੇ ਦਸ ਸਕਦੇ ਹਨ। ਜਿਸ ਦੇ ਨਾਲ ਲੋਕ ਆਪਣੇ ਵਾਰਡ ਦੀ ਸਮੱਸਿਆਂ ਘਰ ਬੈਠ ਕੇ ਹੀ ਕਰ ਸਕਦੇ ਹਨ। ਜਿਸ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ। ਉਥੇ ਹੀ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਕੋਰੋਨਾ ਨੂੰ ਦੇਖਦੇ ਹੋਏ ਇਸ ਟੋਲ ਫਰੀ ਨੰਬਰ ਨੂੰ ਜਾਰੀ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਆਪਣੀ ਸਮੱਸਿਆਵਾਂ ਲਈ ਕੌਂਸਲ ਵਿਚ ਨਾ ਆਉਣਾ ਪਵੇ ਅਤੇ ਘਰ ਬੈਠੇ ਹੀ ਉਹਨਾਂ ਦੀਆਂ ਸਮੱਸਿਆ ਦਾ ਹੱਲ ਹੋ ਸਕੇ।


ਟੋਲ ਫਰੀ ਨੰਬਰ ਜਾਰੀ ਕਰਨ ਉਪਰੰਤ ਹਲਕਾ ਵਿਧਾਇਕ ਨੇ ਕਿਹਾ ਕਿ ਇਸ ਟੋਲ ਫਰੀ ਨੰਬਰ ਤੇ ਆਉਣ ਵਾਲੀ ਹਰ ਸ਼ਿਕਾਇਤ ਦਾ ਨਿਪਟਾਰਾ 48 ਘੰਟਿਆਂ ਵਿੱਚ ਕੀਤਾ ਜਾਵੇਗਾ ਅਤੇ ਇਸ ਨੰਬਰ ਤੇ ਸ਼ਿਕਾਇਤ ਕਰਤਾ ਨੂੰ ਫੀਡਬੈਕ ਵੀ ਜਾਵੇਗਾ। ਉਥੇ ਹੀ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਸਭ ਨੂੰ ਧਿਆਨ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਸਮੇੇਂ ਕੋਰੋੋੋਨਾ ਮਹਾਂਮਾਰੀ ਲਗਾਤਾਰ ਭਿਆਨਕ ਹੁੰਦੀ ਜਾ ਰਹੀ ਹੈ ਇਸ ਤੋਂ ਬਚਾਅ ਦੇ ਲਈ ਜੋ ਪੰਜਾਬ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ ਸਾਨੂੰ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਤੋਂ ਆਪਾਂਂ ਖੁੁੁਦ ਦੇ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਸੁਰੱਖਿਆਤ ਰੱਖ ਸਕੀਏ।

ਇਹ ਵੀ ਪੜੋ:ਮਨੁੱਖਤਾ ਦੀ ਮਿਸਾਲ: 20 ਸਾਲਾਂ ਤੋਂ ਰੇਖਾ ਕਰ ਰਹੀ ਅਵਾਰਾ ਕੁੱਤਿਆਂ ਦੀ ਸੇਵਾ

ABOUT THE AUTHOR

...view details