ਸ੍ਰੀ ਫ਼ਤਹਿਗੜ੍ਹ: ਦਰਜਾ ਚਾਰ ਗੌਰਮਿੰਟ ਮੁਲਾਜ਼ਮ ਯੂਨੀਅਨ ਫ਼ਤਹਿਗੜ੍ਹ ਸਾਹਿਬ ਦੀ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਸਰਹਿੰਦ ਦੇ ਰੋਪੜ ਅੱਡੇ ਤੋਂ ਡੀਸੀ ਕੰਪਲੈਕਸ ਤੱਕ ਝੰਡਾ ਮਾਰਚ ਕੱਢਿਆ। ਇਸ ਮੌਕੇ ਸਰਕਾਰ ਦੇ ਖਿਲਾਫ਼ ਮੰਗਾਂ ਨੂੰ ਲੈਕੇ ਨਾਰੇਬਾਜ਼ੀ ਕੀਤੀ ਗਈ।
ਫ਼ਤਹਿਗੜ੍ਹ ਸਾਹਿਬ 'ਚ ਦਰਜਾ ਚਾਰ ਗੌਰਮਿੰਟ ਮੁਲਾਜ਼ਮ ਯੂਨੀਅਨ ਨੇ ਕੱਢਿਆ ਝੰਡਾ ਮਾਰਚ
ਦਰਜਾ ਚਾਰ ਗੌਰਮਿੰਟ ਮੁਲਾਜ਼ਮ ਯੂਨੀਅਨ ਫ਼ਤਹਿਗੜ੍ਹ ਸਾਹਿਬ ਦੀ ਜ਼ਿਲ੍ਹਾ ਇਕਾਈ ਨੇ ਸਰਹਿੰਦ ਦੇ ਰੋਪੜ ਅੱਡੇ ਤੋਂ ਡੀਸੀ ਕੰਪਲੈਕਸ ਤੱਕ ਝੰਡਾ ਮਾਰਚ ਕੱਢਿਆ। ਇਸ ਮੌਕੇ ਸਰਕਾਰ ਦੇ ਖਿਲਾਫ਼ ਮੰਗਾਂ ਨੂੰ ਲੈਕੇ ਨਾਰੇਬਾਜ਼ੀ ਕੀਤੀ ਗਈ।
ਅਵਤਾਰ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਅਰਧ-ਸਰਕਾਰੀ ਵਿਭਾਗ ਵਿੱਚ ਕੰਮ ਕਰਦਾ ਅਮਲਾ ਦਰਜਾ ਚਾਰ ਕਰਮਚਾਰੀਆਂ, ਕੰਟਰੈਕਟ, ਆਊਟ ਸੋਰਸ, ਡੇਲੀਵੇਜ, ਪਾਰਟ ਟਾਈਮ ਅਤੇ ਸਕੀਮ ਕਰਮੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਸਬੰਧੀ 20 ਨਵਬੰਰ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਧਰਨਾ ਦੇਣ ਉਪਰੰਤ ਸਰਕਾਰ ਨੂੰ ਮੈਮੋਰੰਡਮ ਭੇਜਿਆ ਗਿਆ ਸੀ ਪਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੋਈ ਧਿਆਨ ਨਹੀਂ ਦਿੱਤਾ।
ਜਿਸ ਦੇ ਵਿਰੋਧ 'ਚ ਸੂਬਾ ਕਮੇਟੀ ਵੱਲੋਂ 3 ਦਸੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਾ ਹੈੱਡ ਕੁਆਟਰਾਂ 'ਤੇ ਝੰਡਾ ਮਾਰਚ ਕਰਨ ਦੇ ਉਲੀਕੇ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਡੀ.ਸੀ. ਦਫ਼ਤਰ ਤੋਂ ਲੈ ਕੇ ਸਰਹਿੰਦ ਰੋਪੜ ਅੱਡੇ ਤੱਕ ਝੰਡਾ ਮਾਰਚ ਕੱਢਿਆ। ਜਿਸ ਤੋਂ ਬਾਅਦ ਸਰਕਾਰ ਨੂੰ ਮੰਗਾਂ ਸਬੰਧੀ ਡੀ.ਸੀ. ਰਾਹੀਂ ਯਾਦ ਪੱਤਰ ਭੇਜਿਆ।