ਫ਼ਤਿਹਗੜ ਸਾਹਿਬ: ਸਟੀਲ ਸਿਟੀ ਮੰਡੀ ਗੋਬਿੰਦਗੜ ਵਿੱਚ ਬਲਾਕ ਕਾਂਗਰਸ ਵੱਲੋਂ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਲੋਕਾਂ ਦੀਆਂ ਮੁਸ਼ਮਿਲਾਂ ਦੇ ਹੱਲ ਲਈ ਦਫਤਰ ਖੋਲਿਆ ਗਿਆ। ਇਸਦਾ ਉੱਦਘਾਟਨ ਸਾਂਸਦ ਡਾ. ਅਮਰ ਸਿੰਘ ਅਤੇ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕੀਤਾ।
ਇਸ ਮੌਕੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਖੜੇ ਕੀਤੇ ਸਵਾਲਾਂ 'ਤੇ ਡਾ. ਅਮਰ ਸਿੰਘ ਮੁੰਹ ਫੇਰਦੇ ਨਜ਼ਰ ਆਏ। ਉਥੇ ਹੀ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਵੱਡੇ ਨੇਤਾਵਾਂ ਦੀ ਲੜਾਈ ਤੋਂ ਮੈਨੂੰ ਦੂਰ ਹੀ ਰਹਿਣ ਦਿਓ, ਯਾਨੀ ਦੋਨਾਂ ਨੇਤਾ ਨੇ ਦੁੱਲੋ ਦੇ ਸਵਾਲ 'ਤੇ ਚੁੱਪੀ ਸਾਧ ਗਏ।
ਸਾਂਸਦ ਡਾ ਅਮਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਮੰਡੀ ਗੋਬਿੰਦਗੜ ਦੀ ਛੋਟੀ ਇੰਡਸਟਰੀ ਲਈ ਕੇਂਦਰ ਸਰਕਾਰ ਵੱਲੋਂ ਕੁੱਝ ਰਿਆਤ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਬਹੁਤ ਜਲਦ ਕੇਂਦਰ ਵੱਲੋਂ ਕਿਸੇ ਨਾ ਕਿਸੇ ਰੂਪ ਵਿੱਚ ਛੋਟੇ ਉਦਯੋਗਾਂ ਨੂੰ ਫਾਇਦਾ ਮਿਲੇਗਾ।
ਡਾ. ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਵੱਲੋਂ ਖੋਲੇ ਗਏ ਦਫਤਰ ਦਾ ਕਾਂਗਰਸੀ ਵਰਕਰਾਂ ਅਤੇ ਲੋਕਾਂ ਨੂੰ ਫਾਇਦਾ ਮਿਲੇਗਾ। ਇਸ ਮਗਰੋਂ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋਂ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ 'ਤੇ ਖੜੇ ਕੀਤੇ ਸਵਾਲਾਂ ਦੇ ਜਵਾਬ ਵਿੱਚ ਸਾਂਸਦ ਅਮਰ ਸਿੰਘ ਨੇ ਪੱਤਰਕਾਰਾਂ ਨੂੰ ਕੁੱਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ। ਨਾਲ ਹੀ ਉਨ੍ਹਾਂ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧਾ 'ਤੇ ਅਤੇ ਬੀਤੇ ਦਿਨ ਭਾਜਪਾ ਵੱਲੋਂ ਫ਼ਤਿਹਗੜ ਸਾਹਿਬ ਵਿੱਚ ਆਯੂਸ਼ਮਾਨ ਯੋਜਨਾ ਦੇ ਗਲਤ ਕਾਰਡ ਬਣਾਏ ਜਾਣ ਦੇ ਸਵਾਲ 'ਤੇ ਵੀ ਸਾਂਸਦ ਨੇ ਚੁੱਪੀ ਬਣਾਈ ਰੱਖੀ।
ਪੱਤਰਕਾਰਾਂ ਵੱਲੋਂ ਸ਼ਮਸ਼ੇਰ ਸਿੰਘ ਦੁੱਲੋ ਦੇ ਕੀਤੇ ਸਵਾਲ 'ਤੇ ਸਮਾਗਮ ਵਿੱਚ ਪਹੁੰਚੇ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਵੱਡੇ ਨੇਤਾਵਾਂ ਦੇ ਮਦਭੇਦ ਵਿੱਚ ਮੈਨੂੰ ਨਾਂ ਲਿਆਂਦਾ ਜਾਵੇ ਅਤੇ ਮੈਨੂੰ ਦੂਰ ਹੀ ਰਹਿਣ ਦਿਓ। ਪੰਜਾਬ ਵਿੱਚ ਵਧੀ ਬਿਜਲੀ ਦੀਆਂ ਦਰਾਂ 'ਤੇ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਚ ਸਮਝ ਕੇ ਹੀ ਇਹ ਵਾਧਾ ਕੀਤਾ ਹੋਵੇਗਾ, ਹੁਣ ਤੱਕ ਵਾਧਾ ਹੋਇਆ ਨਹੀਂ ਹੈ ਸਿਰਫ ਬਿਆਨ ਹੀ ਆਇਆ ਹੈ ਅਤੇ ਇਹ ਬਿਆਨ ਰੇਗੁਲੇਟਰੀ ਕਮਿਸ਼ਨ ਦੀ ਹਿਦਾਇਤ ਦੇ ਬਾਅਦ ਹੀ ਉਨ੍ਹਾਂ ਨੇ ਇਹ ਬਿਆਨ ਦਿੱਤਾ ਹੋਵੇਗਾ।