ਪੰਜਾਬ

punjab

ETV Bharat / state

ਫਤਹਿਗੜ੍ਹ ਸਾਹਿਬ: ਬ੍ਰਹਮ ਮਹਿੰਦਰਾ ਦੀ ਮੌਜੂਦਗੀ 'ਚ ਤਿਰੰਗੇ ਦੀ ਬੇਅਦਬੀ - ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ

71ਵੇਂ ਗਣਤੰਤਰ ਦਿਵਸ ਮੌਕੇ ਫਤਹਿਗੜ੍ਹ ਸਾਹਿਬ 'ਚ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਦੀ ਮੌਜੂਦਗੀ 'ਚ ਵੱਡੀ ਅਣਗਿਹਲੀ ਸਾਹਮਣੇ ਆਈ।

ਬ੍ਰਹਮ ਮਹਿੰਦਰਾ ਨੇ ਕਿਤਾ ਤਿਰੰਗੇ ਝੰਡੇ ਦਾ ਅਪਮਾਨ
ਬ੍ਰਹਮ ਮਹਿੰਦਰਾ ਨੇ ਕਿਤਾ ਤਿਰੰਗੇ ਝੰਡੇ ਦਾ ਅਪਮਾਨ

By

Published : Jan 26, 2020, 5:58 PM IST

ਸ੍ਰੀ ਫਤਹਿਗੜ੍ਹ ਸਾਹਿਬ: ਸਥਾਨਕ ਮਾਧੋਪੁਰ ਦੇ ਖੇਡ ਸਟੇਡੀਅਮ ਵਿੱਚ ਮਨਾਏ ਗਏ 71ਵੇਂ ਗਣਤੰਤਰ ਦਿਵਸ 'ਤੇ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਅੱਜ ਇਸ ਸਮਾਗਮ 'ਚ ਤਿਰੰਗੇ ਝੰਡੇ ਦਾ ਅਪਮਾਨ ਵੀ ਕੀਤਾ ਗਿਆ ਹੈ।

ਬ੍ਰਹਮ ਮਹਿੰਦਰਾ ਨੇ ਕਿਤਾ ਤਿਰੰਗੇ ਝੰਡੇ ਦਾ ਅਪਮਾਨ

ਦੱਸਣਯੋਗ ਹੈ ਕਿ ਇਸ ਸਮਾਗਮ ਦੌਰਾਨ ਮੈਦਾਨ ਵਿੱਚ ਲੱਗੇ ਬਾਕੀ ਝੰਡਿਆਂ ਦੇ ਅੱਗੇ ਰਾਸ਼ਟਰੀ ਝੰਡੇ ਦੀ ਉਚਾਈ ਘੱਟ ਸੀ, ਬਲਕਿ ਰਾਸ਼ਟਰੀ ਝੰਡਾ ਬਹੁਤ ਹੀ ਹੇਠਾਂ ਰੱਖਿਆ ਗਿਆ ਸੀ। ਜਦੋਂ ਇਸ ਸਬੰਧ ਵਿੱਚ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਸਨਮਾਨ ਦੇ ਨਾਲ ਝੰਡਾ ਲਹਿਰਾਇਆ ਗਿਆ ਹੈ, ਪਰ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਬਾਕੀ ਝੰਡਾ ਦੇ ਮੁਕਾਬਲੇ ਰਾਸ਼ਟਰੀ ਝੰਡੇ ਦੀ ਉਚਾਈ ਘੱਟ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹਾ ਉਨ੍ਹਾਂ ਨੂੰ ਕੁੱਝ ਨਹੀਂ ਲੱਗ ਰਿਹਾ।

ABOUT THE AUTHOR

...view details