ਪੰਜਾਬ

punjab

ETV Bharat / state

ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਸਟੇਸ਼ਨਾਂ 'ਤੇ ਹੋ ਰਹੀ ਹੈ ਜਾਂਚ

ਲੌਕਡਾਊਨ ਕਾਰਨ ਜੋ ਲੋਕ ਦੂਸਰੇ ਸੂਬਿਆ ਵਿੱਚ ਫਸ ਗਏ ਸਨ, ਉਨ੍ਹਾਂ ਨੂੰ ਆਪਣੇ ਘਰਾਂ ਤੱਕ ਪਹੁੰਚਾਉਣ ਦੇ ਲਈ ਸਰਕਾਰ ਵੱਲੋਂ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਰੇਲ ਗੱਡੀਆਂ ਦੇ ਚੱਲਣ ਦੇ ਕਾਰਨ ਲੋਕ ਆਪੋ-ਆਪਣੇ ਘਰਾਂ ਤੱਕ ਪਹੰਚ ਰਹੇ ਹਨ। ਰੇਲਵੇ ਵਿਭਾਗ ਵੱਲੋਂ ਸਟੇਸ਼ਨਾਂ ਉੱਤੇ ਆਉਣ ਵਾਲੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

Checkups of people coming from outside provinces are being done at the stations
ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦਾ ਸਟੇਸ਼ਨਾਂ ਤੇ ਕੀਤਾ ਜਾ ਰਿਹਾ ਚੈਕਅੱਪ

By

Published : Jun 12, 2020, 7:19 PM IST

ਸਰਹਿੰਦ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦਿਆਂ ਦੇਸ਼ ਭਰ 'ਚ ਲੌਕਡਾਊਨ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਲੋਕਾਂ ਨੂੰ ਲੌਕਡਾਊਨ ਵਿੱਚ ਕੁਝ ਰਾਹਤ ਦਿੱਤੀ ਗਈ ਹੈ। ਇਸੇ ਤਹਿਤ ਜੋ ਲੋਕ ਦੂਸਰੇ ਸੂਬਿਆ ਵਿੱਚ ਫਸ ਗਏ ਸਨ, ਉਨ੍ਹਾਂ ਨੂੰ ਆਪਣੇ ਘਰਾਂ ਤੱਕ ਪਹੁੰਚਾਉਣ ਦੇ ਲਈ ਸਰਕਾਰ ਵੱਲੋਂ ਰੇਲ ਗੱਡੀਆਂ ਦੇ ਪ੍ਰਬੰਧ ਕੀਤੇ ਗਏ ਹਨ। ਰੇਲ ਗੱਡੀਆਂ ਦੇ ਚੱਲਣ ਦੇ ਕਾਰਨ ਲੋਕ ਆਪੋ-ਆਪਣੇ ਘਰਾਂ ਤੱਕ ਪਹੰਚ ਰਹੇ ਹਨ।

ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦਾ ਸਟੇਸ਼ਨਾਂ ਤੇ ਕੀਤਾ ਜਾ ਰਿਹਾ ਚੈਕਅੱਪ

ਜੇਕਰ ਗੱਲ ਕੋਰੋਨਾ ਵਾਇਰਸ ਦੀਆਂ ਗਾਈਡਲਾਈਨਸ ਦੀ ਕੀਤੀ ਜਾਵੇ ਤਾਂ ਰੇਲਵੇ ਵਿਭਾਗ ਵੱਲੋਂ ਸਟੇਸ਼ਨਾਂ ਉੱਤੇ ਆਉਣ ਵਾਲੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਰੇਲਵੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਦੂਸਰੇ ਰਾਜਾਂ ਤੋਂ ਟਰੇਨਾਂ ਰਾਹੀਂ ਆਉਣ ਵਾਲੇ ਲੋਕਾਂ ਦਾ ਇੱਥੇ ਟੈਂਪਰੇਚਰ ਚੈੱਕ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਐਂਟਰੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਸਟੇਸ਼ਨ ਤੋਂ ਬਾਹਰ ਦਿੱਤਾ ਜਾ ਰਿਹਾ ਹੈ।

ਉਥੇ ਹੀ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ 100 ਤੋਂ 200 ਲੋਕ ਰੋਂਜ ਆਉਦੇ-ਜਾਦੇ ਹਨ ਤੇ ਉਨ੍ਹਾਂ ਦਾ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

ABOUT THE AUTHOR

...view details