ਸ੍ਰੀ ਫ਼ਤਹਿਗੜ੍ਹ ਸਾਹਿਬ: ਪੰਜਾਬ ਦੇ ਵਿੱਚ ਸੂਬਾ ਪੱਧਰੀ ਵਿਕਾਸ ਦੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ ਪਰ ਅਸਲ ਸੱਚਾਈ ਤਾਂ ਇਹ ਹੈ ਕਿ ਸੂਬਾ ਤਾਂ ਅਜੇ ਵੀ ਵਿਕਾਸ ਤੋਂ ਵਾਂਝਾ ਹੀ ਹੈ। ਜਿਥੇ ਇੱਕ ਪਾਸੇ ਮੀਂਹ ਦੇ ਨਾਲ ਗਰਮੀ ਤੋਂ ਰਾਹਤ ਮਿਲ ਰਹੀ ਹੈ। ਉਥੇ ਹੀ ਦੁਜੇ ਪਾਸੇ ਆਮ ਲੋਕਾਂ ਨੂੰ ਮੀਂਹ ਕਾਰਨ ਓਵਰਫਲੋਅ ਹੋ ਰਹੇ ਸੀਵਰੇਜ ਦੇ ਗੰਦੇ ਪਾਣੀ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਮਲੋਹ ਦੇ ਵਾਰਡ ਨੰਬਰ 13 ਦੇ ਵਿੱਚ ਸੀਵਰੇਜ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਗੰਦਾ ਪਾਣੀ ਓਵਰਫਲੋਅ ਹੋ ਕੇ ਲੋਕਾਂ ਦੇ ਘਰ ਵਿੱਚ ਵੜ ਜਾਂਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਸੀਵਰੇਜ ਦੀ ਸਮੱਸਿਆਂ ਦਾ ਹੱਲ ਛੇਤੀ ਕੀਤਾ ਜਾਵੇ।