ਸ੍ਰੀ ਫਤਹਿਗੜ੍ਹ ਸਾਹਿਬ: ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ (Sri Guru Gobind Singh) ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਫ਼ਤਿਹਗੜ੍ਹ ਸਾਹਿਬ ਵਿਖੇ 26 ਤੋਂ 28 ਦਸੰਬਰ ਤੱਕ ਆਯੋਜਿਤ ਕੀਤੀ ਜਾ ਰਹੀ ਸ਼ਹੀਦੀ ਸਭਾ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸੰਗਤ ਦੀ ਸੁਰੱਖਿਆ ਅਤੇ ਸਹੂਲਤ ਲਈ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸ਼ਨ, ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੌਰਾਨ ਕੀਤਾ।
ਪੰਦਰਵਾੜੇ ਮੌਕੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆਉਣ ਵਾਲੀ ਸੰਗਤ ਲਈ ਬਣਾਈਆਂ ਗਈਆ 6 ਐਂਮਰਜੈਂਸੀ ਡਿਸਪੈਂਸਰੀਆਂ, ਸਥਾਨਕ ਵਿਧਾਇਕ ਨੇ ਪ੍ਰਬੰਧਾਂ ਉੱਤੇ ਪਾਇਆ ਚਾਨਣਾ - ਸ਼ਹੀਦੀ ਜੋੜ ਮੇਲ
ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਸ਼ਹੀਦੀ ਪੰਦਰਵਾੜੇ ਦੇ ਮੱਦੇਨਜ਼ਰ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਸ਼ਮੂਲੀਅਤ ਕਰਨ ਲਈ ਪਹੁੰਚ ਰਹੀ ਹੈ। ਦੂਜੇ ਪਾਸੇ ਸਥਾਨਕ ਵਿਧਾਇਕ ਲਖਵੀਰ ਸਿੰਘ ਰਾਏ (MLA Lakhveer Singh Roy) ਨੇ ਕਿਹਾ ਕਿ ਸੰਗਤ ਦੀ ਸਹੂਲਤ ਲਈ ਤਮਾਮ ਪ੍ਰਬੰਧ ਕੀਤੇ ਗਏ ਹਨ।
Published : Dec 18, 2023, 7:23 PM IST
ਮੈਡੀਕਲ ਸਹੂਲਤਾਂ ਉਪਲੱਬਧ: ਇਸ ਮੌਕੇ ਗੱਲਬਾਤ ਕਰਦੇ ਹੋਏ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਆਉਂਦੀ ਹੈ, ਜਿਨ੍ਹਾਂ ਦੀ ਸੁਵਿਧਾ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ (Medical facilities available) ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਖ-ਵੱਖ ਥਾਵਾਂ ਉੱਤੇ ਸਿਹਤ ਸਹੂਲਤਾਂ ਦੇ ਲਈ ਪੁਆਇੰਟ ਬਣਾਏ ਗਏ ਹਨ, ਜਿੱਥੇ ਕੋਈ ਵੀ ਵਿਅਕਤੀ ਆਪਣਾ ਚੈੱਕਅਪ ਕਰਵਾ ਕੇ ਦਵਾਈ ਲੈ ਸਕਦਾ ਹੈ। ਉੱਥੇ ਹੀ ਇਹਨਾਂ ਪੁਆਇੰਟਾਂ ਉੱਤੇ ਇੱਕ ਐਂਬੂਲੈਂਸ ਵੀ ਖੜ੍ਹੀ ਹੋਵੇਗੀ, ਜਿਸ ਦੇ ਨਾਲ ਮਰੀਜ਼ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਉੱਤੇ ਪਹੁੰਚਾਇਆ ਜਾਵੇਗਾ।
- ਵਿਸ਼ਾਲ ਜੁੱਸੇ ਸਦਕਾ ਪ੍ਰਸਿੱਧੀ ਖੱਟਣ ਵਾਲੇ ਜਗਦੀਪ ਸਿੰਘ ਨੇ ਜੇਲ੍ਹ 'ਚੋਂ ਕੀਤੇ ਵੱਡੇ ਖੁਲਾਸੇ, ਕਿਹਾ-ਪਤਨੀ ਸੀ ਨਸ਼ੇ ਦੀ ਆਦੀ ਤਾਂ ਆਇਆ ਇਸ ਕਾਰੋਬਾਰ 'ਚ, ਲਾਲਚ ਕਾਰਨ ਛੱਡੀ ਨੌਕਰੀ
- ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ: ਮੁੱਖ ਮੰਤਰੀ ਵੱਲੋਂ ਮਹਿੰਗਾਈ ਭੱਤੇ ਵਿੱਚ 4 ਫੀਸਦੀ ਵਾਧੇ ਦਾ ਐਲਾਨ
- ਪੰਜਾਬ 'ਚ ਆਈਐਮਡੀ ਵੱਲੋਂ 20 ਅਤੇ 21 ਦਸੰਬਰ ਨੂੰ ਯੈਲੋ ਅਲਰਟ ਕੀਤਾ ਗਿਆ ਜਾਰੀ, ਸੰਘਣੀ ਧੁੰਦ ਦਾ ਕਰਨਾ ਪੈ ਸਕਦਾ ਹੈ ਸਾਹਮਣਾ
ਹਰ ਸਮੇਂ ਸਿਹਤ ਸਹੂਲਤਾਂ ਮਿਲਣਗੀਆਂ: ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ 6 ਐਮਰਜੈਂਸੀ ਡਿਸਪੈਸਰੀਆਂ (6 Emergency Dispensaries) ਖੋਲ੍ਹੀਆਂ ਜਾਣਗੀਆਂ, 06 ਐਬੂਲੈਂਸ ਹਰ ਸਮੇਂ ਤਿਆਰ ਰਹਿਣਗੀਆਂ। ਇਨ੍ਹਾਂ ਐਂਬੂਲੇਸਾਂ ਵਿੱਚ ਡਾਕਟਰ,ਸਟਾਫ ਅਤੇ ਦਵਾਈਆਂ ਵੀ ਉਪਲਬਧ ਹੋਣਗੀਆਂ, ਸਿਹਤ ਸੇਵਾਵਾਂ 24 ਘੰਟੇ ਜਾਰੀ ਰਹਿਣਗੀਆਂ। ਰੋਪੜ, ਮੋਹਾਲੀ, ਪਟਿਆਲਾ ਅਤੇ ਮੋਗਾ ਤੋਂ ਵੀ ਡਾਕਟਰ ਅਤੇ ਸਟਾਫ ਮੰਗਵਾਇਆ ਗਿਆ ਹੈ। ਸਿਹਤ ਵਿਭਾਗ ਵੱਲੋਂ ਇੱਕ ਐਂਮਰਜੈਂਸੀ ਨੰਬਰ 01763-232136 ਵੀ ਜਾਰੀ ਕੀਤਾ ਗਿਆ ਹੈ। ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਅਤੇ ਨੇੜੇ ਵਾਲੀਆਂ ਡਿਸਪੈਸਰੀਆਂ ਵਿੱਚ ਵੀ ਹਰ ਸਮੇਂ ਸਿਹਤ ਸਹੂਲਤਾਂ ਮਿਲਣਗੀਆਂ।