ਪੰਜਾਬ

punjab

ਫ਼ਤਿਹਗੜ੍ਹ ਸਾਹਿਬ 'ਚ ਸਥਿਤ ਹੈ ਪੁਰਾਤਨ ਮਾਤਾ ਚੱਕਰੇਸ਼ਵਰੀ ਜੈਨ ਮੰਦਰ

By

Published : Oct 31, 2020, 6:55 PM IST

ਫ਼ਤਿਹਗੜ੍ਹ ਸਾਹਿਬ ਵਿੱਚ ਸਥਿਤ ਮਾਤਾ ਚੱਕਰੇਸ਼ਵਰੀ ਜੈਨ ਮੰਦਰ ਇੱਕ ਹਜ਼ਾਰ ਸਾਲ ਪੁਰਾਤਨ ਮੰਦਰ ਹੈ। ਇਥੇ ਹਰ ਵਰ੍ਹੇ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ। ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਧਾਰਮਿਕ ਸਮਾਗਮ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ancient Mata Chakreshwari Jain Temple is located in Fatehgarh Sahib
ਫ਼ਤਿਹਗੜ੍ਹ ਸਾਹਿਬ 'ਚ ਸਥਿਤ ਹੈ ਪੁਰਾਤਨ ਮਾਤਾ ਚੱਕਰੇਸ਼ਵਰੀ ਜੈਨ ਮੰਦਰ

ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਦੀ ਧਰਤੀ ਇਤਿਹਾਸਕ ਧਰਤੀ ਹੈ ਜਿਥੇ ਹਰ ਧਰਮ ਦੇ ਇਤਿਹਾਸਕ ਸਥਾਨ ਮੌਜੂਦ ਹਨ। ਜੇਕਰ ਗੱਲ ਸਿੱਖ ਧਰਮ ਦੀ ਕੀਤੀ ਜਾਵੇ ਤਾਂ ਇਥੇ ਉਹ ਸਥਾਨ ਹਨ, ਜਿਥੇ ਗੁਰੂ ਗੋਬਿੰਦ ਸਿੰਘ ਜੀ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹੀਦਤ ਹੋਈ ਸੀ। ਉਥੇ ਮੁਸਲਿਮ ਭਾਈਚਾਰੇ ਦਾ ਵੱਡਾ ਸਥਾਨ ਮੰਨੇ ਜਾਂਦੇ ਰੋਜ਼ਾ ਸ਼ਰੀਫ਼ ਵੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਹੈ। ਇਸੇ ਤਰ੍ਹਾਂ ਹੀ ਜੈਨ ਧਰਮ ਦਾ ਵੱਡਾ ਧਾਰਮਿਕ ਸਥਾਨ ਫ਼ਤਿਹਗੜ੍ਹ ਸਾਹਿਬ-ਚੰਡੀਗੜ੍ਹ ਰੋਡ 'ਤੇ ਸਥਿਤ ਮਾਤਾ ਚੱਕਰੇਸ਼ਵਰੀ ਦੇਵੀ ਜੈਨ ਮੰਦਰ ਹੈ।

ਇਤਿਹਾਸਕਾਰਾਂ ਦੇ ਅਨੁਸਾਰ ਮਾਤਾ ਚੱਕਰੇਸ਼ਵਰੀ ਦੇਵੀ ਜੈਨ ਮੰਦਰ ਦੀਆਂ ਕਥਾਵਾਂ ਪ੍ਰੀਥਵੀਰਾਜ ਚੌਹਾਨ ਦੇ ਸਮੇਂ ਤੋਂ ਚਲਦੀ ਆ ਰਹੀ ਹੈ। ਇੱਕ ਪ੍ਰਸਿੱਧ ਕਥਾ ਦੇ ਅਨੁਸਾਰ ਕੁਝ ਤੀਰਥ ਯਾਤਰੀ ਬੈਲ ਗੱਡੀਆਂ ਤੇ ਜੈਨ ਮੰਦਿਰ ਦੀ ਯਾਤਰਾ ਤੇ ਜਾ ਰਹੇ ਸਨ। ਉਨ੍ਹਾਂ ਰਾਸਤੇ ਦੇ ਵਿਚ ਮਾਤਾ ਚੱਕਰੇਸ਼ਵਰੀ ਦੇਵੀ ਦੀ ਮੁਰਤੀ ਖਰੀਦੀ ਸੀ। ਯਾਤਰੀ ਇਸ ਸਥਾਨ ਤੇ ਰਾਤ ਨੂੰ ਆਰਾਮ ਕਰਨ ਦੇ ਲਈ ਰੁੱਕੇ ਸਨ, ਜਦੋਂ ਉਹ ਸਵੇਰੇ ਆਗੇ ਜਾਣ ਲਈ ਤੁਰਨ ਲੱਗੇ ਤਾਂ ਮਾਤਾ ਚੱਕਰੇਸ਼ਵਰੀ ਦੇਵੀ ਦੀ ਮੁਰਤੀ ਵਾਲੀ ਗੱਡੀ ਉਥੋਂ ਨਹੀਂ ਚੱਲੀ। ਕਹਿਣਾ ਹੈ ਕਿ ਅਚਾਨਕ ਅਵਾਜ ਆਈ ਕਿ ਮੇਰਾ ਇਥੇ ਹੀ ਆਵਾਸ ਸਥਾਨ ਰਹਿਣ ਦਿਓ। ਜਿਸ ਤੋਂ ਬਾਅਦ ਇਥੇ ਦੁਸਹਿਰੇ ਤੋਂ ਚਾਰ ਦਿਨ ਬਾਅਦ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਇਨ੍ਹਾਂ ਸਮਗਾਮਾਂ ਵਿੱਚ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਥੇ ਆਉਂਦੇ ਹਨ।

ਫ਼ਤਿਹਗੜ੍ਹ ਸਾਹਿਬ 'ਚ ਸਥਿਤ ਹੈ ਪੁਰਾਤਨ ਮਾਤਾ ਚੱਕਰੇਸ਼ਵਰੀ ਜੈਨ ਮੰਦਰ

ਇਸ ਵਾਰ ਵੀ ਕੋਰੋਨਾ ਦੇ ਪ੍ਰਛਾਵੇਂ ਹੇਠ ਮਾਤਾ ਜੀ ਦਾ ਮੇਲਾ ਧੂਮ-ਧਾਮ ਨਾਲ ਮਨਾਇਆ ਰਿਹਾ ਹੈ। ਕੋਰੋਨਾ ਕਾਰਨ ਇਸ ਵਾਰ ਪ੍ਰਬੰਧਕਾਂ ਵੱਲੋਂ ਕਈ ਤਰ੍ਹਾਂ ਦੇ ਖ਼ਾਸ ਪ੍ਰਬੰਧ ਕੀਤੇ ਜਾ ਰਹੇ ਹਨ।

ਇਨ੍ਹਾਂ ਪ੍ਰਬੰਧਾਂ ਬਾਰੇ ਗੱਲਬਾਤ ਕਰਦੇ ਹੋਏ ਮਾਤਾ ਚੱਕਰੇਸ਼ਵਰੀ ਦੇਵੀ ਤੀਰਥ ਪ੍ਰਬੰਧਕ ਕਮੇਟੀ ਦੇ ਸਕੱਤਰ ਨਵੀਨ ਜੈਨ ਦਸਿਆ ਕਿ ਇਹ ਮੰਦਰ ਲਗਪਗ ਇੱਕ ਹਜ਼ਾਰ ਸਾਲ ਪੁਰਾਣਾ ਹੈ। ਜੈਨ ਧਰਮ ਦੇ ਵਿੱਚ ਇੱਕ ਖੰਡੇਲਵਾਲ ਪਰਿਵਾਰ ਹੈ, ਜਿਸ ਦੀ ਮਾਤਾ ਚੱਕਰੇਸ਼ਵਰੀ ਦੇਵੀ ਕੁਲ ਦੇਵੀ ਹੈ। ਇਥੇ ਪੂਜਾ ਕਰਨ ਦੇ ਲਈ ਵੱਖ ਵੱਖ ਥਾਂਵਾਂ ਤੋਂ ਲੋਕ ਆਉਂਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਇਸ ਬਾਰ ਕੋਵਿਡ-19 ਦੇ ਚਲਦੇ ਇਨ੍ਹਾਂ ਸਮਾਗਮਾਂ ਦੇ ਵਿੱਚ ਦੀ ਆਮਦ ਘੱਟ ਹੈ। ਇਥੇ ਦਰਸ਼ਨ ਕਰਨ ਆਉਣ ਵਾਲਿਆਂ ਦੇ ਲਈ ਐਪ ਬਣਾਇਆ ਗਿਆ ਹੈ ਜਿਸ ਦੇ ਰਾਹੀਂ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਹੀ ਲੋਕ ਇਥੇ ਆਉਣਗੇ। 20-20 ਸਰਧਾਲੂਆਂ ਨੂੰ 15 ਮਿੰਟ ਤੱਕ ਦਾ ਸਮਾਂ ਦਰਸ਼ਨ ਕਰਨ ਦੇ ਲਈ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਬੈਰੀਕੇਟਿੰਗ ਕੀਤੀ ਗਈ ਹੈ, ਸਾਫ਼-ਸੁਥਰਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ABOUT THE AUTHOR

...view details