ਫਰੀਦਕੋਟ: ਫਰੀਦਕੋਟ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਆਈਏਐਸ ਵੱਲੋਂ ਦਫਤਰਾਂ 'ਚ ਪਹਿਰਾਵੇ ਨੂੰ ਲੈਕੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਬੀਤੇ ਕੱਲ੍ਹ ਇਕ ਪੱਤਰ ਨੰਬਰ 1442/ਫਸ ਮਿਤੀ 6 ਸਤੰਬਰ 2023 ਜਾਰੀ ਕਰ ਜਿਲ੍ਹੇ ਦੇ ਸਰਕਾਰੀ ਦਫਤਰਾਂ ਦੇ ਅਧਿਕਾਰੀਆ ਅਤੇ ਕਰਮਚਾਰੀਆ ਨੂੰ ਸਲਾਹ ਦਿੱਤੀ ਗਈ ਕਿ ਉਹ ਸਰਕਾਰੀ ਦਫਤਰਾਂ 'ਚ ਡਿਉਟੀ 'ਤੇ ਆਉਣ ਸਮੇਂ ਜੀਨਸ ਅਤੇ ਟੀ-ਸ਼ਰਟ ਨਾ ਪਾ ਕੇ ਆਉਣ। ਇਸ ਨਾਲ ਦਫਤਰਾਂ 'ਚ ਕੰਮ ਕਾਰ ਲਈ ਆਉਣ ਵਾਲੀ ਪਬਲਿਕ 'ਤੇ ਚੰਗਾ ਪ੍ਰਭਾਵ ਨਹੀਂ ਪੈਂਦਾ ਅਤੇ ਇਹ ਪ੍ਰਥਾ ਚੰਗੀ ਨਹੀਂ ਹੈ। ਉਹਨਾਂ ਜਿਲ੍ਹੇ ਦੇ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ,ਕਿ ਸਭ ਆਪਣੇ ਦਫਤਰਾਂ ਵਿਚ ਫਾਰਮਲ ਡਰੈਸ ਪਹਿਨ ਕੇ ਆਉਣ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਇਹਨਾਂ ਆਰਡਰਾਂ ਦੀ ਚਾਰ ਚੁਫੇਰੇ ਚਰਚਾ ਹੋ ਹਰੀ ਹੈ।
ਟੀ-ਸ਼ਰਟ ਅਤੇ ਜੀਨਸ ਵਾਲੀ ਪ੍ਰਥਾ ਚੰਗੀ ਨਹੀਂ ਹੈ: DC ਵੱਲੋਂ ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਹ ਦੇਖਿਆ ਗਿਆ ਹੈ ਕਿ ਜ਼ਿਲ੍ਹੇ ਦੇ ਸਰਕਾਰੀ ਦਫਤਰਾਂ 'ਚ ਕਈ ਅਧਿਕਾਰੀ ਤੇ ਮੁਲਾਜ਼ਮ ਟੀ-ਸ਼ਰਟ ਅਤੇ ਜੀਨਸ ਪਾ ਕੇ ਆਉਂਦੇ ਹਨ। ਕੋਈ ਵੀ ਫਾਰਮਲ ਨਹੀਂ ਪਾਉਂਦੇ। ਇਹ ਪ੍ਰਥਾ ਚੰਗੀ ਨਹੀਂ ਹੈ, ਇਸ ਨਾਲ ਜਨਤਾ ’ਤੇ ਵਧੀਆ ਪ੍ਰਭਾਵ ਨਹੀਂ ਪੈਂਦਾ। ਡੀਸੀ ਨੇ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਮੁੁਖੀਆਂ ਨੂੰ ਆਦੇਸ਼ ਦੀ ਕਾਪੀ ਭੇਜਦਿਆਂ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। (Faridkot DC issued an order)
- G20 Summit: ਅਮਰੀਕਾ ਨੂੰ G20 ਤੋਂ ਵੱਡੀਆਂ ਉਮੀਦਾਂ, NSA ਨੇ ਅਰਥਵਿਵਸਥਾ ਨੂੰ ਲੈਕੇ ਕਹੀਆਂ ਵੱਡੀਆਂ ਗੱਲਾਂ
- Joe Biden India Visit : ਬਾਈਡਨ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਨਾ ਹੋਣ ਦੀ ਪੁਸ਼ਟੀ, ਜੀ-20 ਸੰਮੇਲਨ ਲਈ ਆਉਣਗੇ ਭਾਰਤ
- Khalistani Referendum Rejected: ਕੈਨੇਡਾ 'ਚ 10 ਸਤੰਬਰ ਨੂੰ ਹੋਣ ਜਾ ਰਿਹਾ ਖਾਲਿਸਤਾਨੀ ਰੈਫਰੈਂਡਮ ਰੱਦ, ਭਾਜਪਾ ਆਗੂ ਨੇ ਸਾਂਝੀ ਕੀਤੀ ਜਾਣਕਾਰੀ