ਪੰਜਾਬ

punjab

By

Published : Nov 30, 2020, 8:50 PM IST

ETV Bharat / state

ਫ਼ਰੀਦਕੋਟ 'ਚ ਅਣਪਛਾਤੇ ਲੁੱਟੇਰਿਆਂ ਨੇ ਬਜ਼ੁਰਗ ਮਹਿਲਾ ਦੇ ਘਰ ਕੀਤੀ ਲੁੱਟ

ਫ਼ਰੀਦਕੋਟ ਦੇ ਨਿਊ ਕੈਂਟ ਰੋਡ 'ਤੇ ਸਥਿਤ ਇੱਕ ਘਰ 'ਚ ਬਜ਼ੁਰਗ ਮਹਿਲਾ ਨਾਲ ਲੁੱਟ ਹੋਣ ਦੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਲੁੱਟੇਰੇ ਮਹਿਲਾ ਦੇ ਘਰੋਂ ਗਹਿਣੇ, ਮੋਬਾਈਲ ਫੋਨ, ਇੱਕ ਕਾਰ ਸਣੇ ਕਈ ਕੀਮਤੀ ਸਮਾਨ ਲੁੱਟ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਇਸ ਲੁੱਟ ਮਾਮਲੇ ਦੀ ਜਾਂਚ ਜਾਰੀ ਹੈ।

ਅਣਪਛਾਤੇ ਲੁੱਟੇਰਿਆਂ ਨੇ ਬਜ਼ੁਰਗ ਮਹਿਲਾ ਦੇ ਘਰ ਕੀਤੀ ਲੁੱਟ
ਅਣਪਛਾਤੇ ਲੁੱਟੇਰਿਆਂ ਨੇ ਬਜ਼ੁਰਗ ਮਹਿਲਾ ਦੇ ਘਰ ਕੀਤੀ ਲੁੱਟ

ਫ਼ਰੀਦਕੋਟ : ਸ਼ਹਿਰ ਦੇ ਨਿਊ ਕੈਂਟ ਰੋਡ 'ਤੇ ਸਥਿਤ ਇੱਕ ਘਰ 'ਚ ਬਜ਼ੁਰਗ ਮਹਿਲਾ ਨਾਲ ਲੁੱਟ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦੋ ਅਣਪਛਾਤੇ ਲੁੱਟੇਰੀਆਂ ਨੇ ਮਹਿਲਾ ਦੇ ਘਰੋਂ ਗਹਿਣੇ, ਮੋਬਾਈਲ ਫੋਨ, ਇੱਕ ਕਾਰ ਸਣੇ ਕਈ ਕੀਮਤੀ ਸਮਾਨ ਲੁੱਟ ਲਿਆ ਹੈ।

ਅਣਪਛਾਤੇ ਲੁੱਟੇਰਿਆਂ ਨੇ ਬਜ਼ੁਰਗ ਮਹਿਲਾ ਦੇ ਘਰ ਕੀਤੀ ਲੁੱਟ

ਪੀੜਤ ਬਜ਼ੁਰਗ ਮਹਿਲਾ ਸੁਰਿੰਦਰਜੀਤ ਕੌਰ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਘਰ 'ਚ ਇੱਕਲੀ ਸੀ ਤੇ ਟੀਵੀ ਵੇਖ ਰਹੀ ਸੀ। ਅਚਾਨਕ ਉਸ ਨੂੰ ਵਿਹੜੇ ਚੋਂ ਕੁੱਝ ਆਵਾਜ਼ਾਂ ਸੁਣਾਈ ਦਿੱਤੀਆਂ ਤੇ ਉਸ ਨੇ ਜਾ ਕੇ ਵੇਖਿਆ ਤਾਂ ਉਥੇ ਦੋ ਅਣਪਛਾਤੇ ਨੌਜਵਾਨ ਖੜ੍ਹੇ ਸਨ। ਉਨ੍ਹਾਂ ਅਣਪਛਾਤੇ ਲੁੱਟੇਰਿਆਂ ਨੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ਨੇ ਬਜ਼ੁਰਗ ਮਹਿਲਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਉਸ ਦੇ ਘਰ ਚੋਂ ਲੁੱਟ ਕੀਤੀ। ਪੀੜਤਾ ਨੇ ਦੱਸਿਆ ਕਿ ਉਕਤ ਲੁੱਟੇਰੇ ਘਰ ਤੋਂ ਸੋਨੇ ਦੇ ਗਹਿਣੇ, 15 ਹਜ਼ਾਰ ਰੁਪਏ ਨਗਦੀ, ਘੜੀ, 2 ਮੋਬਾਈਲ ਫੋਨ ਸਣੇ ਇੱਕ ਕਾਰ ਤੇ ਹੋਰਨਾਂ ਕਈ ਸਮਾਨ ਲੁੱਟ ਕੇ ਲੈ ਗਏ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪੁੱਜੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਵਕੀਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਲਾਕੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਘਰ ਚੋਂ ਕੁੱਝ ਫਿੰਗਰ ਪ੍ਰਿੰਟ ਬਰਾਮਦ ਹੋਏ ਹਨ। ਪੁਲਿਸ ਲੁੱਟੀ ਗਈ ਗੱਡੀ ਨੂੰ ਵੀ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਜਲਦ ਤੋਂ ਜਲਦ ਲੁੱਟੇਰਿਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਹੈ।

ABOUT THE AUTHOR

...view details