ਫ਼ਰੀਦਕੋਟ : ਸ਼ਾਮ ਕਰੀਬ 7.30 ਥਾਣਾ ਕਬਰ ਪੁਲਿਸ ਨੂੰ ਇੱਕ ਨੂੰ ਅਣਪਛਾਤੀ ਲਾਸ਼ ਮਿਲਣ ਦੀ ਖ਼ਬਰ ਮਿਲੀ ਸੀ। ਪੁਲਿਸ ਮੁਤਾਬਕ ਇਹ ਲਾਸ਼ ਪਿੰਡ ਅਸਪਾਲ ਦੇ ਕੋਲੋਂ ਲੰਘਦੀ ਨਹਿਰ ਅਬੋਹਰ ਮਾਈਨਰ ਵਿੱਚੋਂ ਮਿਲੀ ਹੈ।
ਅਬੋਹਰ ਮਾਈਨਰ 'ਚੋਂ ਮਿਲੀ ਅਣਪਛਾਤੀ ਲਾਸ਼ - Unidentified body
ਅਬੋਹਰ ਦੇ ਪਿੰਡ ਅਸਪਾਲ ਨੇੜਿਓਂ ਲੰਘਦੀ ਨਹਿਰ ਦੇ ਮਾਈਨਰ ਵਿੱਚੋਂ ਇੱਕ ਅਣਪਛਾਤੀ ਲਾਸ਼ ਮਿਲੀ ਹੈ। ਫ਼ਿਲਹਾਲ ਲਾਸ਼ ਦੀ ਸ਼ਨਾਖ਼ਤ ਜਾਰੀ ਹੈ।
ਏਐੱਸਆਈ ਸੁਰੇਸ਼ ਕੁਮਾਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਲਾਸ਼ ਪੂਰੀ ਤਰ੍ਹਾਂ ਗਲ਼ ਚੁੱਕੀ ਹੈ, ਜਿਸ ਦੀ ਸ਼ਨਾਖ਼ਤ ਕਰਨਾ ਮੁਸ਼ਕਿਲ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਲਾਸ਼ ਫ਼ਰੀਦਕੋਟ ਵਿੱਚ ਪੁਲਿਸ ਦੀ ਹਿਰਾਸਤ 'ਚ ਮਾਰੇ ਗਏ ਜਸਪਾਲ ਸਿੰਘ ਦੀ ਵੀ ਹੋ ਸਕਦੀ ਹੈ। ਜਸਪਾਲ ਸਿੰਘ ਦੇ ਮਾਪੇ ਇਸ ਲਾਸ਼ ਦੀ ਸ਼ਨਾਖ਼ਤ ਕਰਨ ਵੀ ਆਏ ਸਨ, ਪਰ ਉਨ੍ਹਾਂ ਇਸ ਬਾਰੇ ਕੁਝ ਵੀ ਨਹੀਂ ਕਿਹਾ।
ਏਐੱਸਆਈ ਨੇ ਕਿਹਾ ਕਿ ਫ਼ਿਲਹਾਲ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਮਲੋਟ ਵਿਖੇ ਭੇਜ ਦਿੱਤੀ ਹੈ ਅਤੇ ਲਾਸ਼ ਨੂੰ ਉਥੇ 72 ਘੰਟਿਆਂ ਲਈ ਰੱਖਿਆ ਜਾਵੇਗਾ। ਜੇ ਸ਼ਨਾਖ਼ਤ ਨਹੀਂ ਹੁੰਦੀ ਤਾਂ ਸਰਕਾਰੀ ਹੁਕਮਾਂ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ।