ਫਰੀਦਕੋਟ: ਬਹੁਚਰਚਿਤ ਡੇਰਾ ਪ੍ਰੇਮੀ ਕਤਲ ਮਾਮਲੇ (Dera premi murder cases) ਵਿਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਪੁਲਿਸ ਨੇ ਮਾਮਲੇ ਵਿੱਚ ਫਰੀਦਕੋਟ ਵਾਸੀ ਮਨਦੀਪ ਮਨੀ ਅਤੇ ਭੁਪਿੰਦਰ ਗੋਲਡੀ ਨੂੰ ਕੀਤਾ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਉੱਤੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਸ਼ੂਟਰ ਮੁਹੱਈਆ ਕਰਵਾਉਣ(Three arrested for providing weapons) ਦਾ ਇਲਜ਼ਾਮ ਹੈ। ਇਸ ਤੋਂ ਇਲਾਵਾ DGP ਪੰਜਾਬ ਗੌਰਵ ਯਾਦਵ ਨੇ ਟਵੀਟ (DGP Punjab Gaurav Yadav tweeted) ਕਰਕੇ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਕਿ ਮਾਮਲੋੇ ਵਿੱਚ ਕੁੱਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਇਸ ਲੜੀ ਵਿੱਚ ਬਲਜੀਤ ਮੰਨਾਂ ਵੀ ਸ਼ਾਮਿਲ ਹੈ।
6 ਸ਼ੂਟਰਾਂ ਨੇ ਕੀਤਾ ਸੀ ਹਮਲਾ':ਸਪੈਸ਼ਲ ਸੈੱਲ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਉਨ੍ਹਾਂ ਨੂੰ ਲਗਾਤਾਰ ਖੁਫੀਆ ਸੂਚਨਾਵਾਂ ਦੀ ਮਦਦ ਨਾਲ ਰਾਤ ਭਰ ਚੱਲੇ ਆਪ੍ਰੇਸ਼ਨ ਦੌਰਾਨ ਇਨ੍ਹਾਂ ਬਾਰੇ ਪਤਾ ਲੱਗਾ। ਜਿਸ ਵਿਚ ਪਤਾ ਲੱਗਾ ਕਿ ਪ੍ਰਦੀਪ ਸਿੰਘ ਕਟਾਰੀਆ ਦੇ ਕਤਲ ਨੂੰ 6 ਲੋਕਾਂ ਨੇ ਅੰਜਾਮ (The murder was carried out by 6 people) ਦਿੱਤਾ ਹੈ। ਦਿੱਲੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਦੀਪ ਦੇ ਕਤਲ ਮਾਮਲੇ ਵਿੱਚਹਰਿਆਣਾ ਤੋਂ ਚਾਰ (ਹਰਿਆਣਾ ਮੌਡੀਊਲ ਉਰਫ਼ ਹੁੱਡਾ ਨਾਲ ਚੌਥਾ ਫ਼ਰਾਰ) ਅਤੇ ਦੋ ਪੰਜਾਬ ਮਾਡਿਊਲ ਤੋਂ ਸ਼ੂਟਰ ਸ਼ਾਮਲ ਹਨ। ਵੱਖ-ਵੱਖ ਮਾਡਿਊਲਾਂ ਨੂੰ ਕੈਨੇਡਾ ਸਥਿਤ ਗੋਲਡੀ ਬਰਾੜ, ਭਗੌੜੇ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਸਹਿਯੋਗੀ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਸੁਤੰਤਰ ਤੌਰ 'ਤੇ ਕੰਟਰੋਲ ਕੀਤਾ ਜਾ ਰਿਹਾ ਹੈ। ਬਾਕੀ ਫ਼ਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ। ਇਸ ਤੋਂ ਇਲਾਵਾ ਫੜ੍ਹੇ ਗਏ 3 ਮੁਲਜ਼ਮਾਂ ਤੋਂ ਇਕ ਦੀ ਪਛਾਣ 26 ਸਾਲ ਜਤਿੰਦਰ ਸਣੇ 2 ਨਾਬਾਲਗ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਸਨਸਨੀਖੇਜ਼ ਕਤਲ ਕਾਂਡ ਨਾਲ ਸਬੰਧਤ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਬਦਮਾਸ਼ਾਂ ਨੇ ਮੌਕੇ 'ਤੇ ਗੋਲੀਆਂ ਚਲਾਈਆਂ। ਆਖ਼ਰਕਾਰ ਉਹ ਆਪਣੀਆਂ ਯੋਜਨਾਵਾਂ ਨੂੰ ਪੂਰਾ ਕਰਨ ਵਿੱਚ ਸਫਲ ਹੋ ਗਏ। ਉਸ ਵੀਡੀਓ ਨੇ ਵੀ ਪੁਲਿਸ ਨੂੰ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਕਾਫੀ ਮਦਦ ਕੀਤੀ।