ਪੰਜਾਬ

punjab

ETV Bharat / state

ਨਬਾਲਿਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ - police

ਨਾਬਾਲਗ ਬੱਚੀ ਨਾਲ ਜਬਰ ਜਨਾਹ ਹਰਕਤਾਂ ਕਰਨ ਵਾਲੇ ਆਰੋਪੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ। ਆਰੋਪੀ ਦੇ ਬੱਚੀ ਦੀ ਮਾਂ ਦੇ ਨਾਲ ਸਨ ਕਥਿਤ ਗ਼ੈਰਕਾਨੂੰਨੀ ਸਬੰਧ। ਘਰ ਵਿੱਚ ਇਕੱਲੀ ਵੇਖ ਬੱਚੀ ਦੇ ਨਾਲ ਘਿਨੌਣੀ ਹਰਕੱਤ ਕੀਤੀ ।

ਨਬਾਲਿਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

By

Published : May 11, 2019, 6:40 AM IST

ਫਰੀਦਕੋਟ: ਅਜਿਹਾ ਇੱਕ ਮਾਮਲਾ ਸ਼ਹਿਰ ਫ਼ਰੀਦਕੋਟ ਦਾ ਜਿੱਥੇ ਇੱਕ 10 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ ਕੀਤੀ ਗਈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਗੁਰਮੇਜ ਸਿੰਘ ਨੇ ਦੱਸਿਆ ਕਿ ਇੱਕ 10 ਸਾਲ ਦੀ ਮਾਸੂਮ ਬੱਚੀ ਜਿਸ ਦੀ ਮਾਂ ਕਥਿਤ ਨਜਾਇਜ ਸਬੰਧਾਂ ਦੇ ਚਲਦੇ ਆਪਣੇ ਪਤੀ ਤੋਂ ਵੱਖ ਆਪਣੇ ਬੱਚਿਆਂ ਸਮੇਤ ਕਿਸੇ ਗੈਰ ਮਰਦ ਦੇ ਨਾਲ ਰਹਿਣ ਲੱਗ ਪਈ ਸੀ 'ਤੇ ਉਸ ਹੀ ਮਰਦ ਨੇ ਮਾਸੂਮ ਬੱਚੀ ਉੱਤੇ ਵੀ ਗਲਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਮਾਸੂਮ ਨੂੰ ਘਰ ਵਿੱਚ ਇਕੱਲੇ ਵੇਖ ਕੇ ਉਸਦੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਜਦੋਂ ਬੱਚੀ ਨੇ ਆਪਣੀ ਮਾਤਾ ਨੂੰ ਇਸਦੇ ਬਾਰੇ ਵਿੱਚ ਦੱਸਣਾ ਚਾਹਿਆ ਤਾਂ ਉਸ ਬੱਚੀ ਦੀ ਮਾਂ ਨੇ ਉਸ ਦੀ ਗੱਲ ਸੁਣਨ ਦੀ ਬਜਾਏ ਬੱਚੀ ਨਾਲ ਕੁੱਟ-ਮਾਰ ਕਰ ਦਿੱਤੀ ।

ਵੀਡੀਓ

ਜਿਸ ਦੇ ਬਾਅਦ ਬੱਚੀ ਨੇ ਆਪਣੀ ਦਾਸਤਾਨ ਆਪਣੀ ਨਾਨੀ ਨੂੰ ਦੱਸੀ ਬੱਚੀ ਦੀ ਨਾਨੀ ਨੇ ਬਾਲ ਸੁਰੱਖਿਆ ਅਫਸਰ ਦੇ ਕੋਲ ਪੇਸ਼ ਹੋਕੇ ਆਪਣੀ ਸ਼ਿਕਾਇਤ ਦਰਜ ਕਰਵਾਈ । ਬਾਲ ਸੁਰੱਖਿਆ ਅਫਸਰ ਦੀ ਦਰਖਾਸਤ ਉੱਤੇ ਪੁਲਿਸ ਦੁਆਰਾ ਮਾਮਲਾ ਦਰਜ ਕਰ ਲਿਆ ਗਿਆ ਪਰ ਕਥਿਤ ਦੋਸ਼ੀ ਕਿਉਂਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ।

ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਨੰਦ ਕਿਸ਼ੋਰ ਉਰਫ ਨੰਦੀ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਹੋਇਆ ਹੈ ਤਾਂ ਪੁਲਿਸ ਵਲੋਂ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।

ABOUT THE AUTHOR

...view details