ਫਰੀਦਕੋਟ :ਲੰਘੇ ਕੱਲ੍ਹ ਲਦਾਖ਼ ਵਿੱਚ ਵਾਪਰੇ ਦਰਦਨਾਕ ਹਾਦਸੇ ਫੌਜੀ ਜਵਾਨਾਂ ਦੀ ਗੱਡੀ ਡੂੰਗੀ ਖੱਡ ਵਿੱਚ ਡਿੱਗਣ ਨਾਲ 9 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿੱਚ ਫਰੀਦਕੋਟ ਦਾ ਸੂਬੇਦਾਰ ਜਵਾਨ ਰਮੇਸ਼ ਲਾਲ ਵੀ ਸ਼ਾਮਿਲ ਸੀ। ਰਮੇਸ਼ ਲਾਲ ਪਿੰਡ ਸਿਰਸੜੀ ਦਾ ਰਹਿਣ ਵਾਲਾ ਸੀ, ਜਿਸ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਕਰੀਬੀ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜ ਰਹੇ ਹਨ। ਉਥੇ ਕੋਟਕਪੂਰਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵੀ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਰਮੇਸ਼ ਲਾਲ ਦੀ ਮ੍ਰਿਤਕ ਦੇਹ ਕਲ੍ਹ ਉਨ੍ਹਾਂ ਦੇ ਪਿੰਡ ਪੁੱਜੇਗੀ, ਜਿਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਵੇਗਾ।
ਲੱਦਾਖ਼ 'ਚ ਸ਼ਹੀਦ ਹੋਏ ਫੌਜੀ ਜਵਾਨਾਂ 'ਚ ਫਰੀਦਕੋਟ ਦਾ ਸੂਬੇਦਾਰ ਰਮੇਸ਼ ਕੁਮਾਰ ਵੀ ਸ਼ਾਮਿਲ, ਕੱਲ੍ਹ ਜੱਦੀ ਪਿੰਡ ਸਿਰਸੜੀ ਪੁੱਜੇਗੀ ਰਮੇਸ਼ ਲਾਲ ਦੀ ਦੇਹ - Latest news from fridkot
ਲੱਦਾਖ਼ 'ਚ ਸ਼ਹੀਦ ਹੋਏ ਫੌਜੀ ਜਵਾਨਾਂ ਵਿੱਚ ਫਰੀਦਕੋਟ ਦਾ ਸੂਬੇਦਾਰ ਰਮੇਸ਼ ਕੁਮਾਰ ਵੀ ਸ਼ਾਮਿਲ ਹੈ। ਜਾਣਕਾਰੀ ਮੁਤਾਬਿਕ ਕੱਲ੍ਹ ਜੱਦੀ ਪਿੰਡ ਸਿਰਸੜੀ ਰਮੇਸ਼ ਲਾਲ ਦੀ ਮ੍ਰਿਤਕ ਦੇਹ ਪੁੱਜੇਗੀ ਅਤੇ ਅੰਤਿਮ ਸਸਕਾਰ ਹੋਵੇਗਾ।
ਲੱਦਾਖ ਸੀ ਜਵਾਨ ਰਮੇਸ਼ ਲਾਲ ਦੀ ਡਿਊਟੀ :ਇਸ ਮੌਕੇ ਮ੍ਰਿਤਕ ਸੂਬੇਦਾਰ ਰਮੇਸ਼ ਲਾਲ ਦੇ ਭਰਾ ਕ੍ਰਿਸ਼ਨ ਲਾਲ ਨੇ ਦੱਸਿਆ ਕਿ 242 ਮੀਡੀਅਮ ਰੈਜੀਮੈਂਟ ਵਿੱਚ ਤੈਨਾਤ ਰਮੇਸ਼ ਲਾਲ ਅਸਾਮ ਯੂਨਿਟ ਚ ਤੈਨਾਤ ਸੀ, ਜਿਸਦੀ ਡਿਊਟੀ ਹੁਣ ਲੱਦਾਖ਼ ਵਿੱਚ ਲੱਗੀ ਹੋਈ ਸੀ। ਉਸਦੀ ਗੱਡੀ ਪਲਟਨ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਭਰਾ ਰਮੇਸ਼ ਲਾਲ ਫੌਜ ਵਿੱਚ ਸੇਵਾ ਨਿਭਾਅ ਰਿਹਾ ਸੀ। ਉਸਦੇ ਦੋ ਬੇਟੇ ਹਨ। ਪਤਨੀ ਬੱਚਿਆਂ ਨਾਲ ਇਸ ਵੇਲੇ ਰਾਏਪੁਰ ਕੈਂਟ ਵਿੱਚ ਰਹਿ ਰਹੇ ਹਨ। ਉਹ ਵੀ ਆਪਣੇ ਜੱਦੀ ਪਿੰਡ ਪਹੁੰਚ ਰਹੇ ਹਨ।
- ਅੰਮ੍ਰਿਤਸਰ ਦੇ ਕੋਟਖ਼ਾਲਸਾ ਇਲਾਕੇ ਦੇ ਲੋਕਾਂ ਦਾ ਸੀਵਰੇਜ ਦੇ ਗੰਦੇ ਪਾਣੀ ਨੇ ਹਾਲ ਕੀਤਾ ਬੇਹਾਲ, ਅਣਜਾਣ ਬਣਿਆ ਪ੍ਰਸ਼ਾਸਨ
- ਲੇਹ ਹਾਦਸੇ 'ਚ ਦੇਸ਼ ਦੇ 9 ਜਵਾਨ ਸ਼ਹੀਦ, ਦੋ ਜਵਾਨ ਪੰਜਾਬ ਦੇ, ਮੁੱਖ ਮੰਤਰੀ ਨੇ ਕਿਹਾ-ਅਸੀਂ ਵਾਅਦੇ ਮੁਤਾਬਿਕ ਸ਼ਹੀਦਾਂ ਦੇ ਪਰਿਵਾਰਾਂ ਨਾਲ
- ਖੂਨ ਨਾੜੀਆਂ 'ਚ ਵਗਣਾ ਚਾਹੀਦਾ ਹੈ ਨਾ ਕਿ ਨਾਲੀਆਂ 'ਚ, ਨਿਰੰਕਾਰੀ ਸਤਿਸੰਗ ਭਵਨ ਜੰਡਿਆਲਾ ਗੁਰੂ ਲੱਗਿਆ ਖੂਨਦਾਨ ਕੈਂਪ
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਰਮੇਸ਼ ਲਾਲ ਦੇ ਪਰਿਵਾਰ ਨਾਲ ਉਨ੍ਹਾਂ ਦੀ ਕਰੀਬੀ ਸਾਂਝ ਰਹੀ ਹੈ ਅਤੇ ਰਮੇਸ਼ ਲਾਲ ਕਰੀਬ 26 ਸਾਲ ਤੋਂ ਫੌਜ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ। ਜਿਸਦੀ ਕੱਲ੍ਹ ਹਾਦਸੇ ਦੌਰਾਨ ਮੌਤ ਹੋ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਰਮੇਸ਼ ਲਾਲ ਦੀ ਕੁਰਬਾਨੀ ਅਜਾਈਂ ਨਾ ਜਾਵੇ ਇਸ ਲਈ ਉਸਦੇ ਛੋਟੇ ਬੱਚਿਆਂ ਅਤੇ ਵਿਧਵਾ ਪਤਨੀ ਲਈ ਜੀਵਨ ਨਿਰਵਾਹ ਕਰਨ ਦਾ ਕੋਈ ਹੀਲਾ ਜਰੂਰ ਕੀਤਾ ਜਾਵੇ।