ਫਰੀਦਕੋਟ: ਆਪਣੀਆਂ ਮੰਗਾਂ ਨੂੰ ਲੈ ਕੇ ਫਰੀਦਕੋਟ ਦੇ ਪਿੰਡ ਟਹਿਣਾ ਵਿਖੇ ਨੈਸ਼ਨਲ ਹਾਈਵੇ ਤੇ ਲੱਗੇ ਧਰਨੇ ਤੇ ਮਰਨ ਵਰਤ (Death fast farmer leader Jagjit Dallewal) ਤੇ ਬੈਠੇ BKU ਏਕਤਾ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕਰਨ ਲਈ ਦੇਰ ਰਾਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਧਰਨੇ ਵਿਚ ਪਹੁੰਚੇ। ਕਿਸਾਨ ਆਗੂ ਦੀ ਜਿਥੇ ਉਹਨਾਂ ਸਿਹਤ ਦਾ ਹਾਲ ਜਾਣਿਆ ਉਥੇ ਉਹਨਾਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਿਸਾਨਾਂ ਦੀਆਂ ਮੰਗਾਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨੀ ਕਿਸਾਨ ਸ਼ੰਘਰਸ ਬਾਰੇ ਦਿੱਤੇ ਬਿਆਨ ਤੋਂ ਕਿਸਾਨਾਂ ਵਿਚ ਪਾਏ ਜਾ ਰਹੇ ਰੋਸ ਬਾਰੇ ਪੁੱਛੇ ਸਵਾਲ ਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਬਾਰੇ ਮੁੱਖ ਮੰਤਰੀ ਸਾਹਿਬ ਹੀ ਦੱਸ ਸਕਦੇ ਹਨ।
ਇਹ ਵੀ ਪੜੋ:ਕਿਸਾਨ ਧਰਨਾ 6ਵੇਂ ਦਿਨ ਵਿਚ ਦਾਖਲ: ਮਰਨ ਵਰਤ ਉੱਤੇ ਬੈਠੇ ਕਿਸਾਨਾਂ ਦੀ ਵਿਗੜੀ ਸਿਹਤ, ਕੀਤੀ ਇਹ ਅਪੀਲ
ਸਪੀਕਰ ਸਾਬ੍ਹ ਮਜਬੂਰੀ ਵੱਸ ਧਰਨੇ ਵਿੱਚ ਆਏ: ਇਸ ਮੌਕੇ ਗਲਬਾਤ ਕਰਦਿਆਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਆਪਣਾ ਇਲਾਕਾ ਹੋਣ ਕਾਰਨ ਸਪੀਕਰ ਸਾਬ੍ਹ ਮਜਬੂਰੀ ਵੱਸ ਹੀ ਧਰਨੇ ਵਿਚ ਆਏ ਹਨ। ਉਹਨਾਂ ਕਿਹਾ ਕਿ ਜਿਸ ਤਰਾਂ ਦਾ ਗੱਲਬਾਤ ਕਰਨ ਦਾ ਸਪੀਕਰ ਸੰਧਵਾਂ ਦਾ ਰਵਈਆ ਸੀ ਊਸ ਤੋਂ ਸਾਫ ਜਾਹਰ ਹੈ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਸੀਰੀਅਸ ਨਹੀਂ। ਉਹਨਾਂ ਕਿਹਾ ਕਿ ਫਿਰ ਵੀ ਸਲਿਕਰ ਸਾਹਿਬ ਵਲੋਂ ਕਿਸਾਨਾਂ ਦੀਆਂ ਮੰਗਾਂ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਂਦੇ ਜਾਣ ਬਾਰੇ ਕਿਹਾ ਗਿਆ ਪਰ ਸਾਨੂੰ ਇਹਨਾਂ ਤੋਂ ਆਸ ਕੋਈ ਨਹੀਂ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਬੀਤੇ ਦਿਨ ਸਿਹਤ ਹੋਈ ਸੀ ਖਰਾਬ: ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਹੋਏ ਹਨ, ਜਿਨ੍ਹਾਂ ਦੀ ਬੀਤੇ ਦਿਨ ਸਿਹਤ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਹਾਂ ਦਾ ਭਾਰ ਅਤੇ ਸ਼ੂਗਰ ਲੈਵਲ ਕਾਫੀ ਘੱਟ ਗਿਆ ਹੈ। ਇਸ ਦੌਰਾਨ ਉਹਨਾਂ ਨੂੰ ਅਧਿਕਾਰੀਆਂ ਨੇ ਬਹੁਤ ਅਪੀਲ ਕੀਤੀ ਕਿ ਉਹ ਮਰਨ ਵਰਤ ਤੋੜ ਦੇਣ, ਪਰ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਮੁੱਖ ਮੰਤਰੀ ਭਗਵੰਤ ਮਾਨ ਮੁਆਫੀ ਨਹੀਂ ਮੰਗਦੇ ਉਦੋਂ ਤਕ ਉਹਨਾਂ ਦਾ ਇਹ ਮਰਨ ਵਰਤ ਜਾਰੀ ਰਹੇਗਾ।
ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਪੰਜਾਬ ਵਿੱਚ ਅਣਮਿਥੇ ਸਮੇਂ ਦੇ ਧਰਨੇ ਚੱਲ ਰਹੇ ਹਨ ਤੇ ਕਿਸਾਨੀ ਸੰਘਰਸ਼ ਦੀਆਂ ਮੰਗਾਂ ਹੇਠ ਲਿਖਿਆ ਹਨ।
- ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਾਤਿਆਂ ਚ ਕੀਤੀਆਂ ਰੈੱਡ ਐਂਟਰੀਆਂ ਹਟਾਈਆਂ ਜਾਣ।
- ਬਿਮਾਰੀ, ਹੜ੍ਹਾਂ ਜਾਂ ਬੇਮੌਸਮੀ ਵਰਖਾ ਕਾਰਨ ਖਰਾਬ ਹੋਈਆਂ ਨਰਮਾ, ਝੋਨਾ, ਕਿੰਨੂ, ਆਲੂ, ਸਬਜ਼ੀਆਂ ਆਦਿ ਫਸਲਾਂ ਅਤੇ ਲੰਪੀ ਸਕਿਨ ਬਿਮਾਰੀ ਨਾਲ ਪਸ਼ੂ ਧੰਨ ਦੇ ਹੋਏ ਨੁਕਸਾਨ ਦਾ ਮੁਆਵਜਾ ਤੁਰੰਤ ਜਾਰੀ ਕੀਤਾ ਜਾਵੇ।
- ਜੁਮਲਾ ਮੁਸ਼ਤਰਕਾ ਅਤੇ ਆਬਾਦਕਾਰ ਕਿਸਾਨਾਂ ਨੂੰ ਮਾਲਕਾਨਾਂ ਹੱਕ ਦਵਾਉਣੇ ਅਤੇ 2007 ਦੀ ਪਾਲਿਸੀ ਵਾਲੇ ਰੱਦ ਕੀਤੇ ਇੰਤਕਾਲ ਬਹਾਲ ਕਰਵਾਣੇ।
- ਸ਼ਹੀਦ ਕਿਸਾਨਾਂ ਦੇ ਪ੍ਰੀਵਾਰਾਂ ਨੂੰ ਮੁਆਵਜਾ ਅਤੇ ਸਰਕਾਰੀ ਨੌਕਰੀਆਂ ਉਤੇ ਨਿਯੁਕਤ ਕੀਤਾ ਜਾਵੇ।
- ਖਰਾਬ ਹੋਈ ਕਣਕ ਦਾ ਬੋਨਸ ਦਿੱਤਾ ਜਾਵੇ।
- ਭਾਰਤ ਮਾਲਾ ਪ੍ਰੋਜੈਕਟ ਵਿੱਚ ਹੋਈਆਂ ਬੇਨਿਯਮੀਆਂ ਦੇ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ,ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਅਤੇ ਅਸਲ ਹੱਕਦਾਰ ਨੂੰ ਲਾਭ ਦਿੱਤਾ ਜਾਵੇ।
- ਗੁਰੂ ਕਾਸ਼ੀ ਯੂਨੀਵਰਸਿਟੀ ਹੋਈ ਧੋਖਾਧੜੀ ਕਾਰਨ ਡਿਗਰੀਆਂ ਪ੍ਰਾਪਤ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਵੇ।
- ਮੱਕੀ,ਬਾਸਮਤੀ,ਦਾਲਾਂ ਅਤੇ ਤੇਲ ਬੀਜਾਂ ਉਤੇ MSP ਲਾਗੂ ਕਰਕੇ ਖਰੀਦ ਦੀ ਗਰੰਟੀ ਤਹਿ ਕੀਤੀ ਜਾਵੇ।
- ਹਾਦਸਿਆਂ ਅਤੇ ਫਸਲਾਂ ਦੇ ਬਚਾਅ ਲਈ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦਾ ਪ੍ਰਬੰਧ ਕੀਤਾ ਜਾਵੇ।
- ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਦੀਆਂ ਕਿਤਾਬਾਂ ਦੀ ਛਪਾਈ ਅਤੇ ਵਿਕਰੀ ਤੇ ਪਾਬੰਦੀ ਲਗਾਉਣੀ ਅਤੇ ਦੋਸ਼ੀਆਂ ਤੇ ਹੋਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
- ਮਜ਼ਦੂਰਾਂ ਅਤੇ ਕਿਸਾਨਾਂ ਦਾ ਸਾਰਾ ਕਰਜਾ ਤੁਰੰਤ ਮੁਆਫ ਕੀਤਾ ਜਾਵੇ।
- ਨੌਜਵਾਨ ਬੱਚੇ ਬੱਚੀਆਂ ਨੂੰ ਬਚਾਉਣ ਲਈ ਸੂਬੇ ਵਿੱਚ ਨਸ਼ਿਆਂ ਦੀ ਵਿਕਰੀ ਰੋਕੀ ਜਾਵੇ,ਨੌਜਵਾਨਾਂ ਲਈ ਰੋਜਗਾਰ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਅਤੇ ਲੰਮੇ ਸਮੇਂ ਤੋਂ ਨਾਮਾਤਰ ਤਨਖਾਹ ਤੇ ਕੰਮ ਕਰ ਰਹੇ ਕੱਚੇ ਵੈਟਰਨਰੀ ਫਾਰਮਾਸਿਸਟਾਂ ਨੂੰ ਪੱਕਿਆਂ ਕਰਕੇ ਇਹਨਾਂ ਦੀਆਂ ਤਨਖਾਹਾਂ ਵਿੱਚ ਤਸੱਲੀ ਬਖਸ਼ ਵਾਧਾ ਕੀਤਾ ਜਾਵੇ।
- ਚੋਣਾਂ ਦੌਰਾਨ ਚੌਣ ਮੈਨੀਫੈਸਟੋ ਵਿੱਚ ਲੋਕ ਹਿਤਾਂ ਵਿੱਚ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣ।
ਇਹ ਵੀ ਪੜੋ:ਟੈਰਰ ਫੰਡਿੰਗ ਮਾਮਲਾ: ਵਿਦਿਆਰਥੀ ਹਰਸ਼ਵੀਰ ਸਿੰਘ ਬਾਜਵਾ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ