ਫਰੀਦਕੋਟ: ਪਿੰਡ ਮਹਿਮੂਆਣਾ ਨੇੜੇ ਇੱਕ ਸਕਾਰਪੀਓ ਗੱਡੀ 'ਤੇ ਦਰਖ਼ਤ ਡਿੱਗਣ ਨਾਲ ਉਸ ਵਿੱਚ ਸਵਾਰ ਲੋਕਾਂ ਵਿੱਚੋਂ ਡਰਾਈਵਰ ਸਮੇਤ ਕੁੱਲ 5 ਲੋਕ ਜ਼ਖ਼ਮੀਂ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਗੱਡੀ 'ਤੇ ਡਿੱਗਿਆ ਦਰਖ਼ਤ, 5 ਜ਼ਖ਼ਮੀ
ਫ਼ਰੀਦਕੋਟ ਤੋਂ ਸਕਾਰਪੀਓ ਗੱਡੀ ਵਿੱਚ ਜਾ ਰਹੇ ਅਧਿਆਪਕਾਂ 'ਤੇ ਦਰਖ਼ਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਗੱਡੀ ਵਿੱਚ ਸਵਾਰ ਸਕੂਲੀ ਅਧਿਆਪਕ ਤੇ ਡਰਾਈਵਰ ਜ਼ਖ਼ਮੀ ਹੋ ਗਿਆ।
ਫ਼ੋਟੋ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਸਾਦਿਕ ਤੇ ਸਰਕਾਰੀ ਸਕੈਂਡਰੀ ਸਕੂਲ (ਕੰਨਿਆਂ) ਸਾਦਿਕ ਦੀਆਂ ਅਧਿਆਪਕਾਵਾਂ ਇੱਕ ਪ੍ਰਾਈਵੇਟ ਗੱਡੀ 'ਤੇ ਸਾਦਿਕ ਤੋਂ ਫ਼ਰੀਦਕੋਟ ਆਪਣੇ ਘਰਾਂ ਨੂੰ ਵਾਪਸ ਜਾ ਰਹੀਆਂ ਸਨ। ਇਸ ਦੌਰਾਨ ਅਚਾਨਕ ਰਸਤੇ ਵਿੱਚ ਰੋਡ ਦੇ ਨਾਲ ਲੱਗਿਆ ਸਫੈਦੇ ਦਾ ਦੱਰਖ਼ਤ ਟੁੱਟ ਕੇ ਉਨ੍ਹਾਂ ਦੀ ਗੱਡੀ 'ਤੇ ਡਿੱਗ ਗਿਆ ਜਿਸ ਕਰਕੇ ਗੱਡੀ ਵਿੱਚ ਸਵਾਰ ਡਰਾਈਵਰ ਤੇ ਅਧਿਆਪਕ ਬੁਰੀ ਤਰ੍ਹਾਂ ਜ਼ਖ਼ਮੀਂ ਹੋ ਗਏ ਹਨ।