ਫਰੀਦਕੋਟ:ਜ਼ਿਲ੍ਹੇ ’ਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਖੰਡਰ ਹੋਈ ਇਤਿਹਾਸਿਕ ਇਮਾਰਤ ਨੂੰ ਮੁੜ ਤੋਂ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਇਮਾਰਤ ਨੂੰ ਲੈ ਕੇ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਇਤਿਹਾਸਿਕ ਥਾਂ ਨੂੰ ਯਾਦਗਾਰ ਦੇ ਰੂਪ ’ਚ ਖੂਬਸੂਰਤ ਅਤੇ ਠੋਸ ਬਣਾਇਆ ਜਾਵੇ।
ਇਤਿਹਾਸਿਕ ਇਮਾਰਤ ਨੂੰ ਮੁੜ ਤੋਂ ਬਣਾਉਣ ਦਾ ਕੰਮ ਸ਼ੁਰੂ
ਫਰੀਦਕੋਟ: ਖੰਡਰ ਹੋਈ ਇਤਿਹਾਸਿਕ ਇਮਾਰਤ ਦਾ ਕੰਮ ਮੁੜ ਸ਼ੁਰੂ ਦੱਸ ਦਈਏ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ 21 ਸਤੰਬਰ 1923 ਨੂੰ ਕੈਦ ਕਰਕੇ ਜੇਲ੍ਹ ’ਚ ਰੱਖਿਆ ਗਿਆ ਸੀ। ਜੇਲ੍ਹ ਦੀ ਯਾਦਗਾਰ ਨੂੰ ਤਾਜਾ ਰੱਖਣ ਦੇ ਲਈ ਰਾਹੁਲ ਗਾਂਧੀ ਵੱਲੋਂ ਜੈਤੋ ਦੌਰੇ ਦੌਰਾਨ 2008 ’ਚ 65 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਗਿਆ ਸੀ। ਜਿਸ ’ਤੇ ਲੋਕਾਂ ਵੱਲੋਂ ਠੇਕੇਦਾਰ ’ਤੇ ਗ੍ਰਾਂਟ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਵੀ ਲੱਗੇ ਸੀ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂੂ ਵੱਲੋਂ ਜੈਤੋ ਦੌਰੇ ਦੌਰਾਨ 50 ਲੱਖ ਰੁਪਏ ਦੀ ਗ੍ਰਾਂਟ ਦੇਣ ਲਈ ਵੀ ਕਿਹਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਤਿਹਾਸਿਕ ਇਮਾਰਤ ਮੀਂਹ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਢੇਹ ਢੇਰੀ ਹੋ ਗਈ ਸੀ ਅਤੇ ਲੋਕਾਂ ਵੱਲੋਂ ਕੀਤੀ ਜਾ ਰਹੀ ਕਾਫੀ ਲੰਬੇ ਸਮੇਂ ਦੀ ਮੰਗ ਤੋਂ ਬਾਅਦ ਹੁਣ ਇਸ ਇਤਿਹਾਸਿਕ ਇਮਾਰਤ ਨੂੰ ਮੁੜ ਤੋਂ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ।
ਇਹ ਵੀ ਪੜੋ: ਸਿੱਧੂ ਦੀ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਚੰਗੇ ਸੰਕੇਤ: ਰਾਵਤ