ਫਰੀਦਕੋਟ: ਸਿਮਰਨਜੀਤ ਸਿੰਘ ਮਾਨ,ਘੱਟ ਗਿਣਤੀਆਂ ਖਿਲਾਫ ਕਥਿਤ ਸਰਕਾਰੀ ਜਬਰ ਦੇ ਵਿਰੋਧ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ(ਮਾਨ) ਵੱਲੋਂ ਦਮਦਮਾਂ ਸਾਹਿਬ ਤਲਵੰਡੀ ਸਾਬੋ ਤੋਂ ਕੱਢਿਆ ਜਾ ਰਿਹਾ ਕੌਮੀਂ ਇਨਸਾਫ ਮਾਰਚ ਅੱਜ ਬਾਅਦ ਦੁਪਿਹਰ ਫਰੀਦਕੋਟ ਦੇ ਪਿੰਡ ਚਹਿਲ ਵਿਖੇ ਪਹੁੰਚਿਆ। ਜਿੱਥੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਇਸ ਮਾਰਚ ਦਾ ਸਵਾਗਤ ਕੀਤਾ ਗਿਆ ਅਤੇ ਇਸ ਮਾਰਚ ਦੀ ਅਗਵਾਈ 5 ਪਿਆਰਿਆਂ ਨੇ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਲੋਕ ਸਭਾ ਹਲਕਾ ਸੰਗਰੂਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਵਿਚ ਵੀ ਭਾਰਤੀ ਹਕੂਮਤ ਵੱਲੋਂ ਘੱਟ ਗਿਣਤੀਆਂ ਨਾਲ ਕਥਿਤ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
Qaumi Insaf March: ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਕੱਢਿਆ ਜਾ ਰਿਹਾ ਕੌਮੀਂ ਇਨਸਾਫ ਮਾਰਚ
ਸਿੱਖ ਨੌਜਵਾਨ ਕੱਲ੍ਹ 9 ਵਜੇ ਆਪਣੇ ਮੋਟਰਸਾਈਕਲ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਪਹੁੰਚਣਗੇ। ਕੌਮੀਂ ਇਨਸਾਫ ਮਾਰਚ ਨੌਜਵਾਨ ਵੀ ਹੋਣਗੇ ਸ਼ਾਮਲ। ਪੜ੍ਹੋ ਪੂਰੀ ਖ਼ਬਰ।
Published : Oct 1, 2023, 11:04 PM IST
ਸਿਮਰਨਜੀਤ ਮਾਨ ਨੇ ਕਿਹਾ ਕਿ ਵਿਦੇਸ਼ਾਂ ਵਿਚ ਭਾਰਤੀ ਹਕੂਮਤ ਦੀ ਸ਼ਹਿ 'ਤੇ ਸਿੱਖਾਂ ਦੇ ਕਤਲ ਹੋ ਰਹੇ ਹਨ। ਇਹਨਾਂ ਦਾ ਇਨਸਾਫ ਲੈਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਵੱਲੋਂ ਦਮਦਮਾਂ ਸਾਹਿਬ ਤਲਵੰਡੀ ਸਾਬੋ ਤੋਂ ਇਨਸਾਫ ਮਾਰਚ ਕੱਢਿਆ ਗਿਆ ਹੈ, ਜੋ ਕੱਲ੍ਹ, ਸੋਮਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪਹੁੰਚੇਗਾ। ਉਹਨਾਂ ਸਿੱਖ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਆਪਣੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਇਸ ਇਨਸਾਫ ਮਾਰਚ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
- Sukhbir Badal Targets AAP : ਬਰਨਾਲਾ ਪਹੁੰਚੇ ਸੁਖਬੀਰ ਬਾਦਲ ਨੇ ਆਪ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਾਧੇ ਨਿਸ਼ਾਨੇ
- Gandhi Jayanti 2023 Speech: ਇੰਝ ਤਿਆਰ ਕਰੋ ਗਾਂਧੀ ਜਯੰਤੀ ਉੱਤੇ ਦੇਣ ਵਾਲਾ ਭਾਸ਼ਣ, ਲੋਕ ਹੋ ਜਾਣਗੇ ਤੁਹਾਡੇ ਮੁਰੀਦ
- History Of Gurudwara Baoli Sahib : ਦੇਖੋ, ਉਹ ਅਸਥਾਨ ਜਿੱਥੇ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਕੈਦ ਕੀਤੀ ਸੀ ਭਿਆਨਕ ਬਿਮਾਰੀ, ਜਾਣੋ ਇਤਿਹਾਸ
ਪਹਿਲਾਂ ਹੀ ਕੀਤਾ ਸੀ ਕੌਮੀਂ ਇਨਸਾਫ਼ ਮਾਰਚ ਦਾ ਐਲਾਨ: ਕਾਬਲੇਜ਼ਿਕਰ ਹੈ ਕਿ ਪ੍ਰੈਸ ਕਾਨਫਰੰਸ ਕਰਕੇ ਸਿਮਰਜੀਤ ਸਿੰਘ ਮਾਨ ਵੱਲੋਂ ਇਸ ਮਾਰਚ ਦਾ ਐਲਾਨ ਪਹਿਲਾ ਹੀ ਕਰ ਦਿੱਤਾ ਗਿਆ ਸੀ।ਇਸ ਦੌਾਰਨ ਉਨ੍ਹਾਂ ਵੱਲੋਂ ਮਾਰਚ ਦਾ ਸਾਰਾ ਰੂਟ ਵੀ ਦੱਸਿਆ ਸੀ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਕੌਮੀ ਇਨਸਾਫ਼ ਮਾਰਚ 'ਚ ਸ਼ਾਮਿਲ ਹੋ ਕੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਦੱਸ ਦੇਣ ਕਿ ਸਿੱਖ ਕੌਮ ਇੰਝ ਖ਼ਤਮ ਹੋਣ ਵਾਲੀ ਨਹੀਂ ਹੈ। ਇਸ ਕੌਮ ਨੂੰ ਕੋਈ ਨਹੀਂ ਦਬਾਅ ਸਕਦਾ। ਅਸੀਂ ਹਮੇਸ਼ਾਂ ਹੀ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਾਂਗੇ।