ਅਬੋਹਰ : ਨਸ਼ੇ ਦੀ ਰੋਕਥਾਮ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੀ ਪੁਲਿਸ ਵੱਲੋਂ ਨਾਜਾਇਜ਼ ਵਰਤੋਂ ਕੀਤੀ ਜਾ ਰਹੀ ਹੈ। ਪੁਲਿਸ ਦੀ ਇਸ ਦੀ ਆੜ ਲੈ ਕੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਅਜਿਹਾ ਹੀ ਇੱਕ ਮਾਮਲਾ ਅਬੋਹਰ ਦੇ ਪਿੰਡ ਅਮਰਪੁਰਾ ਦਾ ਸਾਹਮਣੇ ਆਇਆ ਹੈ। ਜਿਥੋਂ ਪੁਲਿਸ ਨੇ ਇੱਕ ਵਿਅਕਤੀ ਦੇ ਘਰ ਅੱਗੋਂ ਖੜੀ ਗੱਡੀ ਨੂੰ ਸ਼ਰਾਬ ਦੀ ਤਸਕਰੀ ਦੇ ਨਾਂ 'ਤੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵਾਲਿਆਂ ਦੇ ਦੋਸ਼ ਹਨ ਕਿ ਇਸ ਗੱਡੀ ਦੇ ਮਾਲਕ ਸ਼ਰਾਬ ਦੀ ਤਸਕਰੀ ਕਰਦੇ ਸਨ, ਪਰ ਅਸਲ ਵਿੱਚ ਇਹ ਮਾਮਲਾ ਕੁੱਝ ਹੋਰ ਹੀ ਨਿਕਲਿਆ।
ਇਸ ਸਬੰਧੀ ਪੀੜਤ ਉਮੇਧ ਸਿੰਘ ਅਤੇ ਦਾਰਾ ਸਿੰਘ ਜਿੰਨ੍ਹਾਂ 'ਤੇ ਪੁਲਿਸ ਨੇ ਪਰਚਾ ਦਰਜ ਕੀਤਾ ਹੈ, ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਸ਼ਰਾਬ ਦੇ ਠੇਕੇ 'ਤੇ ਕੰਮ ਕਰਦੇ ਸੀ, ਪਰ ਅਸੀਂ ਘਰ ਦੀਆਂ ਮਜ਼ਬੂਰੀਆਂ ਕਾਰਨ ਕੰਮ ਛੱਡ ਦਿੱਤਾ। ਉਨ੍ਹਾਂ ਦੱਸਿਆ ਕਿ ਠੇਕੇਦਾਰ ਸਾਨੂੰ ਉਸ ਨਾਲ ਬਾਰ-ਬਾਰ ਦੁਬਾਰਾ ਕੰਮ ਕਰਨ ਨੂੰ ਕਹਿ ਰਿਹਾ ਹੈ। ਪਰ ਸਾਡੇ ਮਨ੍ਹਾਂ ਕਰਨ 'ਤੇ ਉਸ ਨੇ ਪੁਲਿਸ ਨਾਲ ਰੱਲ ਕੇ ਸਾਡੇ 'ਤੇ ਝੂਠੇ ਪਰਚੇ ਕਰਵਾਉਣੇ ਸ਼ੁਰੂ ਕਰ ਦਿੱਤੇ। ਪੁਲਿਸ ਵਾਲੇ ਠੇਕੇਦਾਰ ਨਾਲ ਰਲ ਕੇ ਨਸ਼ਾ ਤਸਕਰੀ ਦੇ ਨਾਂ 'ਤੇ ਸਾਡੇ ਘਰ ਅੱਗੇ ਖੜੀ ਕਾਰ ਨੂੰ ਧੱਕੇ ਨਾਲ ਲੈ ਗਏ ਹਨ।