ਫਰੀਦਕੋਟ: ਜ਼ਿਲ੍ਹੇ ਦੇ ਪੁਲਿਸ ਵੱਲੋਂ ਪਾਣੀ ਦੀਆਂ ਮੋਟਰਾਂ ਚੋਰੀ ਕਰ ਸੋਸ਼ਲ ਸਾਈਟਾਂ ’ਤੇ ਵੇਚਣ ਵਾਲੇ ਦੋ ਚੋਰ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਇਸ ਦੌਰਾਨ ਪੁਲਿਸ ਨੇ ਚੋਰਾਂ ਕੋਲੋਂ ਚਾਰ ਮੋਟਰਾਂ ਵੀ ਬਰਾਮਦ ਕੀਤੀਆਂ ਹਨ।
ਮਾਮਲੇ ਸਬੰਧੀ ਇੰਸਪੈਕਟਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਇੱਕ ਸ਼ਿਕਾਈਤ ਆਈ ਸੀ ਕਿ ਜਤਿੰਦਰ ਜੋਤ ਸਿੰਘ ਅਤੇ ਚਮਕੌਰ ਸਿੰਘ ਵੱਲੋਂ ਪਾਣੀ ਦੀਆਂ ਮੋਟਰਾਂ ਚੋਰੀ ਕੀਤੀਆਂ ਗਈਆਂ ਹਨ ਜਿਸ ਤੋਂ ਬਾਅਦ ਮਾਮਲਾ ਦਰਜ਼ ਕਰ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਤੋਂ ਦੋ ਮੋਟਰਾਂ ਬਰਾਮਦ ਕਰ ਲਈਆਂ ਗਈਆਂ ਹਨ ਇਨ੍ਹਾਂ ਹੀ ਨਹੀਂ ਜਾਂਚ ਦੌਰਾਨ ਉਨ੍ਹਾਂ ਦੋਹਾਂ ਕੋਲੋਂ ਦੋ ਹੋਰ ਮੋਟਰਾਂ ਬਰਾਮਦ ਕੀਤੀਆਂ ਗਈਆਂ।
ਪਾਣੀ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਚੋਰ ਕਾਬੂ
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਦੋਹਾਂ ਚੋਰਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਦੋਵੇਂ ਚੋਰ ਮੋਟਰਾਂ ਨੂੰ ਚੋਰੀ ਕਰ ਸੋਸ਼ਲ ਸਾਈਟ ਓਐਲਐਕਸ ’ਤੇ ਵੇਚ ਦਿੰਦੇ ਸੀ। ਫਿਲਹਾਲ ਉਨ੍ਹਾਂ ਵੱਲੋਂ ਉਨ੍ਹਾਂ ਲੋਕਾਂ ਨਾਲ ਵੀ ਸਪੰਰਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਅਗਾਂਹ ਕੀਤਾ ਕਿ ਜਿਹੜੇ ਵੀ ਲੋਕ ਸੋਸ਼ਲ ਸਾਈਟ ’ਤੇ ਕੁਝ ਖਰੀਦਦੇ ਹਨ ਤਾਂ ਉਸਦੀ ਪਹਿਲਾਂ ਪੂਰੀ ਤਰ੍ਹਾਂ ਨਾਲ ਜਾਂਚ ਕਰ ਲੈਣ ਇਸ ਤੋਂ ਬਾਅਦ ਹੀ ਉਹ ਸਾਮਾਨ ਨੂੰ ਖਰੀਦਣ।
ਇਹ ਵੀ ਪੜੋ:'ਬਾਰੀ ਨਾਲ ਲਟਕ ਕੇ ਸਾਡੇ CM ਜਾਣਗੇ, ਤਾਂ ਇਸ ਦਾ ਜਵਾਬ ਪੰਜਾਬ ਦੇ ਲੋਕ ਦੇਣਗੇ'