ਫਰੀਦਕੋਟ: ਜ਼ਿਲ੍ਹੇ ਦੀ ਜੈਤੋ ਸੀਆਈਏ ਸਟਾਫ ਪੁਲਿਸ ਵੱਲੋਂ ਨਵੇਂ ਬਣ ਰਹੇ ਗੈਂਗ ਦੇ ਤਿੰਨ ਮੈਬਰਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਪਿਸਤੌਲ 32 ਬੋਰ ਜ਼ਿੰਦਾ ਕਾਰਤੂਸ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨੋ ਗੈਂਗਸਟਰ ਆਪਣੇ ਵਿਰੋਧੀ ਗਰੁੱਪ ਮੈਂਬਰਾਂ ਨੂੰ ਮਾਰਨ ਦੀ ਫਿਰਾਕ ’ਚ ਸੀ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਲਖਵੀਰ ਸਿੰਘ ਨੇ ਦੱਸਿਆ ਕਿ ਜੈਤੋਂ ਸੀਆਈਏ ਸਟਾਫ ਨੂੰ ਗੁਪਤ ਸੁਚਨਾ ਮਿਲੀ ਸੀ ਕਿ ਸ਼ਹਿਰ ਚ ਕੁਝ ਖਤਰਨਾਕ ਇਰਾਦਿਆਂ ਨਾਲ ਘੁੰਮਦੇ ਗਲਤ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਚ ਹਨ, ਜਿਸ ’ਤੇ ਕਾਰਵਾਈ ਕਰਦੇ ਹੋਏ ਸੀਆਈਏ ਜੈਤੋਂ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਕੋਲੋ ਦੋ 32 ਬੋਰ ਪਿਸਤੋਲ 7 ਜ਼ਿੰਦਾ ਕਾਰਤੂਸ ਅਤੇ ਕੁਝ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸੁੱਖਾ ਦੁਨੋ ਕੇ ਨਾਂ ਦੇ ਵਿਅਕਤੀ ਜੋ ਆਪਣੇ ਆਪ ਨੂੰ ਗੈਂਗਸਟਰ ਦੱਸਦਾ ਹੈ ਅਤੇ ਬੰਬੀਹਾ ਗਰੁੱਪ ਦਾ ਹੀ ਇੱਕ ਅਲਗ ਹੋਇਆ ਹਿੱਸਾ ਹੈ ਜੋ ਆਪਣਾ ਨਵਾਂ ਗਰੁੱਪ ਬਣਾਉਣ ਚ ਲੱਗੇ ਹੋਏ ਹਨ ਇਹ ਤਿੰਨੋ ਉਸ ਦੇ ਸੰਪਰਕ ਚ ਸੀ ਅਤੇ ਉਸ ਦੇ ਨਿਰਦੇਸ਼ ਤੇ ਹੀ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ।
ਤਿੰਨ ਮੁਲਜ਼ਮਾਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਪੁਲਿਸ ਨੇ ਦੱਸਿਆ ਕਿ ਇਹ ਗੈਂਗ ਗੈਂਗਸਟਰ ਸੁੱਖਾ ਦੁਨੋ ਕੇ ਰਾਹੀਂ ਇੰਦੌਰ ਤੋਂ ਅਸਲਾ ਲੈਕੇ ਆਏ ਸਨ ਜਿੰਨਾ ਨੇ ਆਪਣੇ ਵਿਰੋਧੀ ਗਰੁੱਪ ਦੇ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਜਗੀ ਵਾਸੀ ਕੋਟਕਪੂਰਾ ਨੂੰ ਮਾਰਨਾ ਸੀ ਜਿਸ ਦੀ ਵਜ੍ਹਾ ਇਹ ਹੈ ਕਿ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਜੋਗੀ ਵਾਸੀਆਨ ਕੋਟਕਪੂਰਾ ਨੇ ਇਨ੍ਹਾਂ ਦੀ ਕੁੱਟਮਾਰ ਕੀਤੀ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਲਗਾਤਾਰ ਫਿਰੌਤੀ ਦੀਆਂ ਆ ਰਹੀਆਂ ਕਾਲਾਂ ਚ ਵੀ ਇਨ੍ਹਾਂ ਦੇ ਸਬੰਧ ਹੋ ਸਕਦੇ ਹਨ ਜਿਸਨੂੰ ਪੁੱਛਗਿੱਛ ਦੌਰਾਨ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾਵੇਗੀ।
ਇਹ ਵੀ ਪੜੋ:ਸ਼ਰਮਸਾਰ: 11 ਸਾਲਾਂ ਨਾਬਾਲਿਗ ਲੜਕੀ ਨਾਲ ਦੋ ਸਾਲਾਂ ਤੱਕ ਫੁੱਫੜ ਨੇ ਕੀਤਾ ਬਲਾਤਕਾਰ