ਫਰੀਦਕੋਟ: ਜ਼ਿਲ੍ਹੇ ਦੇ ਹਲਕਾ ਜੈਤੋ ਅਧੀਨ ਪੈਂਦੇ ਪਿੰਡ ਚੈਨਾਂ (Chains under Halqa Jaito) ਦੇ ਗਰੀਬ ਪਰਿਵਾਰ ਇਨੀ ਦਿਨੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਲੋਕਾਂ ਦਾ ਘਰਾਂ ਵਿੱਚ ਰਹਿਣਾਂ ਤਾਂ ਦੂਰ ਉੱਥੇ 5 ਮਿੰਟ ਰੁਕਣਾਂ ਵੀ ਮੁਸ਼ਕਿਲ ਹੋਇਆ ਪਿਆ ਅਤੇ ਅੱਕੇ ਹੋਏ ਲੋਕਾਂ ਨੇ ਹੁਣ ਪੰਜਾਬ ਸਰਕਾਰ (Government of Punjab) ਨੂੰ ਇਸ ਸਮੱਸਿਆ ਦੇ ਹੱਲ ਅਤੇ ਉਨ੍ਹਾਂ ਨੂੰ ਇਸ ਤੋਂ ਨਿਜਾਤ ਦਵਾਉਣ ਦੀ ਗੁਹਾਰ ਲਗਾਈ ਹੈ। ਮਾਮਲਾ ਪਿੰਡ ਵਿੱਚ ਬਣੇ ਦੋ ਗੰਦੇ ਪਾਣੀ ਵਾਲੇ ਛੱਪੜਾਂ ਦਾ ਹੈ।
ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਛੱਪੜ ਦੀ ਸਫ਼ਾਈ ਨਾ ਹੋ ਕਰਕੇ ਉਨ੍ਹਾਂ ਦੇ ਘਰ ਇਸ ਦਾ ਬਦਬੂ ਆਉਦੀ ਹੈ, ਜਿਸ ਕਰਕੇ ਨਾ ਤਾਂ ਉਹ ਆਪਣੇ ਘਰਾਂ ਵਿੱਚ ਰੋਟੀ ਖਾ ਸਕਦੇ ਹਨ ਅਤੇ ਨਾ ਹੀ ਉੱਠ ਬੈਠ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀਂ ਵਿੱਚ ਗੰਦੇ ਪਾਣੀ ਵਿੱਚੋਂ ਉਠਣ ਵਾਲੀ ਭੈੜੀ ਬਦਬੂ ਹਵਾ ਦੇ ਰੁਖ ਨਾਲ ਜਿਸ ਪਾਸੇ ਨੂੰ ਜਾਂਦੀ ਹੈ, ਉਸ ਪਾਸੇ ਨੂੰ ਲੋਕਾਂ ਨੂੰ ਸਾਹ ਲੈਣਾਂ ਵੀ ਮੁਸ਼ਕਿਲ ਹੋ ਜਾਂਦਾ ਹੈ।
ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ ਪਿੰਡ ਚੈਨਾਂ ਦੇ ਲੋਕ ਇਹੀ ਨਹੀਂ ਛੱਪੜ ਵਿੱਚ ਗੰਦੇ ਪਾਣੀ ਅਤੇ ਪਲਣ ਵਾਲਾ ਬੇਸੁਮਾਰ ਮੱਛਰ ਨੇੜਲੇ ਘਰਾਂ ਲਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹਨ। ਜਿਸ ਕਾਰਨ ਪਿੰਡ ਦੇ ਗਰੀਬ ਪਰਿਵਾਰ (The poor family of the village) ਡਾਢੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਗੱਲਬਾਤ ਕਰਦਿਆ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਛੱਪੜ ਉਨ੍ਹਾਂ ਦੀ ਸੁਰਤ ਤੋਂ ਵੀ ਪਹਿਲਾਂ ਦੇ ਇੱਥੇ ਬਣੇ ਹੋਏ ਹਨ ਅਤੇ ਕੋਈ ਸਮਾਂ ਹੁੰਦਾ ਸੀ ਜਦੋਂ ਪਿੰਡ ਦੇ ਲੋਕ ਇਨ੍ਹਾਂ ਛੱਪੜਾਂ ਦੇ ਪਾਣੀ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਵਰਤਦੇ ਸਨ, ਪਰ ਹੁਣ ਇਨ੍ਹਾਂ ਛੱਪੜਾਂ ਵਿੱਚ ਨਾਲੀਆਂ ਦਾ ਗੰਦਾ ਪਾਣੀ ਪੈਣ ਕਾਰਨ ਇਨ੍ਹਾਂ ਵਿੱਚੋਂ ਗੰਦੀ ਬਦਬੂ ਮਾਰਦੀ ਹੈ, ਜੋ ਨੇੜਲੇ ਘਰਾਂ ਦੇ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ।
ਇਸ ਮੌਕੇ ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ (Government of Punjab) ਤੋਂ ਮੰਗ ਕੀਤੀ ਕਿ ਛੱਪੜਾਂ ਦੇ ਪਾਣੀ ਦਾ ਨਿਕਾਸ਼ ਡਰੇਨ ਵਿੱਚ ਕੀਤਾ ਜਾਵੇ ਅਤੇ ਛੱਪੜਾਂ ਦੀ ਸਾਫ਼-ਸਫ਼ਾਈ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਵੱਡੀ ਸਮੱਸਿਆ ਤੋਂ ਨਿਜਾਤ ਮਿਲ ਸਕੇ।
ਇਹ ਵੀ ਪੜ੍ਹੋ:ਬਹਿਬਲਕਲਾਂ ਗੋਲੀਕਾਂਡ ਮਾਮਲੇ ’ਤੇ ਅੱਜ ਸੁਣਵਾਈ, FIR ਰੱਦ ਕਰਨ ਦੀ ਕੀਤੀ ਗਈ ਮੰਗ