ਫ਼ਰੀਦਕੋਟ: ਇੱਥੋ ਦੇ ਪਿੰਡ ਕੰਮੇਆਣਾ ਵਿੱਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਇੱਥੋ ਦੇ ਵਾਸੀ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮ੍ਰਿਤਕ ਬਿਜਲੀ ਰਿਪੇਅਰ ਕਰ ਰਿਹਾ ਸੀ।
ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਵਾਸੀ ਕੰਮੇਆਣਾ ਵਜੋਂ ਹੋਈ ਹੈ। ਮ੍ਰਿਤਕ ਜੋ ਪਾਵਰਕਾਮ ਫ਼ਰੀਦਕੋਟ ਵਿੱਚ ਠੇਕੇ 'ਤੇ ਲੱਗਾ ਹੋਇਆ ਸੀ ਅਤੇ ਨਿੱਜੀ ਕਲੋਨੀ ਵਿੱਚ ਬਿਜਲੀ ਦੀ ਰਿਪੇਅਰ ਕਰਨ ਦੇ ਲਈ ਖੰਭੇ ਉੱਤੇ ਚੜਿਆ ਹੋਇਆ ਸੀ।