ਫ਼ਰੀਦਕੋਟ : ਪਿੰਡ ਭਾਗਥਲਾ 'ਚ ਉਸ ਵਕਤ ਮਾਹੌਲ ਗਰਮਾ ਗਿਆ ਜਦੋਂ ਪਿੰਡ ਵਾਸੀਆਂ ਨੇ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਹੋਰ ਨੌਜਵਾਨ ਨੂੰ ਉਸ ਵਕਤ ਦਬੋਚ ਲਿਆ ਜਦੋਂ ਮੁਲਾਜ਼ਮ ਅਤੇ ਨੌਜਵਾਨ ਭਾਗਥਲਾ ਨੇੜੇ ਲੋਕਾਂ ਨੂੰ ਰੋਕ ਕੇ ਕਾਗਜ਼ ਪੱਤਰ ਚੈੱਕ ਕਰ ਰਹੇ ਸਨ ਤਾਂ ਲੋਕਾਂ ਨੇ ਸ਼ੱਕ ਦੇ ਅਧਾਰ 'ਤੇ ਉਨ੍ਹਾਂ ਨੂੰ ਫੜ ਲਿਆ ਅਤੇ ਪਿੰਡ ਦੇ ਸਾਬਕਾ ਸਰਪੰਚ ਦੇ ਘਰ ਲੈ ਆਉਂਦਾ।
ਪਿੰਡ ਵਾਸੀ ਨੇ ਦੱਸਿਆ ਕਿ ਉਹ ਖੇਤਾਂ ਨੂੰ ਪਾਣੀ ਲਾਉਣ ਚੱਲਿਆ ਸੀ ਤਾਂ ਉੱਕਤ ਪੁਲਿਸ ਵਾਲੇ ਨੇ ਉਸ ਨੂੰ ਰਾਹ ਵਿੱਚ ਰੋਕ ਕੇ ਕਾਗਜ਼ ਦਿਖਾਉਣ ਨੂੰ ਕਿਹਾ, ਪਰ ਕਾਗਜ਼ ਪੱਤਰ ਨਾ ਹੋਣ ਦੀ ਸੂਰਤ ਵਿੱਚ ਬਟੂਆ, ਅਫ਼ੀਮ ਦੀ ਮੰਗ ਕੀਤੀ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਲੋਕਾਂ ਨੂੰ ਚਲਾਨ ਕੱਟਣ ਦੇ ਨਾਂਅ 'ਤੇ ਡਰਾ-ਧਮਕਾ ਕੇ ਪੈਸੇ ਬਟੋਰਨ ਦੀ ਤਾਕ ਵਿੱਚ ਸਨ ਜਦੋਂ ਕਿ ਪੁਲਿਸ ਮੁਲਾਜਮ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ।
ਪਿੰਡ ਵਾਸੀਆਂ ਨੇ ਨਕਲੀ ਵਿਅਕਤੀ ਦਾ ਸ਼ੱਕ ਪੈਣ ਤੇ ਉੱਕਤ ਪੁਲਿਸ ਵਾਲੇ ਨੂੰ ਘੇਰ ਕੇ ਸਾਬਕਾ ਸਰਪੰਚ ਦੇ ਘਰ ਲੈ ਗਏ ਜਿਸ ਤੋਂ ਬਾਅਦ ਮਾਮਲਾ ਹੋਰ ਵੀ ਤਨਾਅਪੂਰਣ ਹੋ ਗਿਆ।