ਫਰੀਦਕੋਟ:2015 ਵਿੱਚ ਹੋਏ ਗੁਰੂ ਸਾਹਿਬ ਦੀ ਬੇਅਦਬੀ (Disrespect of Guru Sahib) ਮਾਮਲੇ ਤੋਂ ਬਾਅਦ ਵਾਪਰੇ ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀਕਾਂਡ (Kotkapura and Behbal Kalan Golikand) 'ਚ ਸ਼ਹੀਦ ਹੋਏ ਪਰਿਵਾਰਾਂ ਵੱਲੋਂ ਬਹਿਬਲ ਕਲਾਂ ਵਿਖੇ ਜਿੱਥੇ ਗੋਲੀਕਾਂਡ ਹੋਇਆ ਸੀ, ਉੱਥੇ ਧਰਨਾ ਸ਼ੁਰੂ ਕੀਤਾ ਗਿਆ ਸੀ, ਜੋ ਕਿ ਅੱਜ 205 ਦਿਨ ਵਿੱਚ ਪਹੁੰਚ ਗਿਆ ਹੈ। ਇਸ ਧਰਨੇ ਵਿੱਚ ਸੁਖਪਾਲ ਸਿੰਘ ਖਹਿਰਾ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਨਾਲ ਹੀ ਧਰਨੇ ਦੇ ਵਿਚ ਉਸ ਸਮੇਂ ਦੇ ਏ.ਸੀ. ਸੱਤਪਾਲ ਸਿੰਘ ਜਿਸ ਵੱਲੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਅੱਜ ਧਰਨੇ ਵਿੱਚ ਪਹੁੰਚ ਕੇ ਕਈ ਖੁਲਾਸੇ ਕੀਤੇ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ (Congress MLA Sukhpal Singh Khaira) ਨੇ ਕਿਹਾ ਕਿ ਬੇਅਦਬੀ ਮਸਲੇ ਨੂੰ ਲੈ ਕੇ ਧਰਨਾ ਲਗਾਤਾਰ ਜਾਰੀ ਹੈ ਅਤੇ ਉਹ ਪਹੁੰਚੇ ਹਨ। ਉਨ੍ਹਾਂ ਦਾ ਪਹੁੰਚਣ ਦਾ ਕਾਰਨ ਇਹ ਹੈ ਕਿ ਬੇਅਦਬੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ ਕਲੀਨ ਚਿੱਟ ਦਿੱਤੀ ਗਈ ਹੈ, ਜੋ ਕਿ ਆਮ ਆਦਮੀ ਪਾਰਟੀ ਬੀਜੇਪੀ ਦੇ ਕਹਿਣ ‘ਤੇ ਇਨ੍ਹਾਂ ਨੂੰ ਬਚਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬੇਅਦਬੀ ਹੋਈ ਸੀ, ਪਰ ਨੂੰ ਕਲੀਨ ਚਿੱਟ ਦੇਣਾ ਨਿੰਦਣਯੋਗ ਗੱਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਖਹਿਰਾ ਦਾ ਪੰਜਾਬ ਸਰਕਾਰ 'ਤੇ ਤੰਜ ਇਸ ਮੌਕੇ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ SIT ਕਾਂਗਰਸ ਕਾਲ ਸਮੇਂ ਬਣੀ ਸੀ, ਉਸ ਸਮੇਂ ਜਾਂਚ ਹੋਈ ਸੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸਾਡੀ ਵਿੱਚ ਕਮੀਆਂ ਰਹੀਆਂ ਹਨ, ਜਿਸ ਕਰਨ ਲੋਕਾਂ ਵੱਲੋਂ ਕਾਂਗਰਸ ਪਾਰਟੀ ਨੂੰ ਇਸ ਵਾਰ ਵਿਰੋਧੀ ਧਿਰ ਵਿੱਚ ਬੈਠਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਸਾਡੇ ਉੱਪਰ ਸਵਾਲ ਚੁੱਕ ਦੀ ਰਹੀ ਕਿ ਕਾਂਗਰਸ ਅਕਾਲੀ ਦਲ ਨੂੰ ਬਚਾਅ ਰਹੇ ਹਨ, ਪਰ ਇਸ ਸਮੇਂ ਜੋ ਕਲੀਨ ਚਿੱਟ ਦਿੱਤੀ ਗਈ ਹੈ ਉਸ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨਾਲ ਬਾਦਲ ਪਰਿਵਾਰ ਨੂੰ ਖ਼ੁਦ ਬਚਾਅ ਰਹੀ ਹੈ।
ਦੂਜੇ ਪਾਸੇ ਉਨ੍ਹਾਂ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਆਮ ਆਦਮੀ ਪਾਰਟੀ (Aam Aadmi Party) ਸਰਕਾਰ ਵੱਲੋਂ ਇਕ ਕਮੇਟੀ ਗਠਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਚਰਚਾ ਵਿੱਚ ਹੈ ਕਿ ਰਾਘਵ ਚੱਢਾ ਨੂੰ ਚੇਅਰਮੈਨ ਲਾਇਆ ਜਾਏਗਾ ਜੋ ਕਮੇਟੀ ਉਪ ਮੁੱਖ ਮੰਤਰੀ ਦਾ ਕੰਮ ਕਰੇਗੀ ਅਤੇ ਉਨ੍ਹਾਂ ਚੁੱਪੀ ਤੋੜਦਿਆਂ ਕਿ ਜੇਕਰ ਇਹ ਕਮੇਟੀ ਬਣਦੀ ਹੈ ਰਾਘਵ ਚੱਢਾ ਨੂੰ ਚੇਅਰਮੈਨ ਬਣਾਇਆ ਜਾਂਦਾ ਹੈ ਤਾਂ ਪੰਜਾਬੀ ਨਾਲ ਧੋਖਾ ਹੋਵੇਗਾ ਕਿਉਂਕਿ ਪੰਜਾਬੀਆਂ ਨੇ ਬੜੀ ਸੋਚ ਸਮਝ ਕੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸਨ, ਪਰ ਜੇਕਰ ਇਸੇ ਤਰ੍ਹਾਂ ਦਿੱਲੀ ਦਾ ਚੱਲੇਗਾ ਤਾਂ ਬੜੀ ਨਿੰਦਣਯੋਗ ਹੈ ਤੇ ਉਹ ਉਸ ਦੇ ਖ਼ਿਲਾਫ਼ ਆਵਾਜ਼ ਚੁੱਕਣਗੇ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਦੇਰ ਰਾਤ ਲਾਇਆ ਥਾਣੇ ਬਾਹਰ ਧਰਨਾ