ਫ਼ਰੀਦਕੋਟ: ਵਾਤਾਵਰਨ ਦੀ ਸ਼ੁਧਤਾ ਲਈ ਬੀਤੇ ਕਾਫ਼ੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਗੈਰ ਸਰਕਾਰੀ ਸੰਸਥਾ ਬੀੜ ਸੁਸਾਇਟੀ ਵੱਲੋਂ ਹਰ ਘਰ ਹਰਬਲ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਬੀੜ ਸੁਸਾਇਟੀ ਦੀ ਟੀਮ ਵੱਲੋਂ ਗੁਰਦੁਆਰਾ ਖਾਲਸਾ ਦੀਵਾਨ ਸਾਹਿਬ ਵਿਖੇ ਹਰਬਲ ਗਾਰਡਨ ਸਥਾਪਤ ਕੀਤਾ ਗਿਆ ਹੈ।
ਹਰ ਘਰ ਹਰਬਲ ਮੁਹਿੰਮ ਤਹਿਤ ਬੀੜ ਸੁਸਾਇਟੀ ਨੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਲਾਇਆ ਹਰਬਲ ਗਾਰਡਨ
ਵਾਤਾਵਰਣ ਨੂੰ ਸਾਫ ਤੇ ਸ਼ੁੱਧ ਰੱਖਣ ਲਈ ਫ਼ਰੀਦਕੋਟ ਦੀ ਸਮਾਜ ਸੇਵੀ ਸੰਸਥਾ ਬੀੜ ਸੁਸਾਇਟੀ ਵੱਲੋਂ ਹਰ ਘਰ ਹਰਬਲ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਬੀੜ ਸੁਸਾਇਟੀ ਨੇ ਗੁਰਦੁਆਰਾ ਖਾਲਸਾ ਦੀਵਾਨ ਸਾਹਿਬ ਵਿਖੇ ਹਰਬਲ ਗਾਰਡਨ ਲਾਇਆ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਦੇਖ-ਰੇਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਬੰਟੀ ਰੁਮਾਣਾ ਨੇ ਬੀੜ ਸੰਸਥਾ ਵੱਲੋਂ ਹਰਬਲ ਗਾਰਡਨ ਸਥਾਪਤ ਕਰਨ ਨੂੰ ਇੱਕ ਸ਼ਲਾਘਾਯੋਗ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਉਪਰਾਲੇ ਰਾਹੀਂ ਅਸੀਂ ਆਪਣੇ ਵਾਤਾਵਰਣ ਨੂੰ ਸਾਫ ਸੁਥਰਾ ਰੱਖ ਸਕਾਂਗੇ।
ਬੀੜ ਸੁਸਾਇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਹਰ ਘਰ ਹਰਬਲ ਮੁਹਿੰਮ ਤਹਿਤ ਉਨ੍ਹਾਂ ਵੱਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਹਰਬਲ ਗਾਰਡਨ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗਾਰਡਨ 'ਚ ਹਰਬਲ ਬੂੱਟੇ ਲਗਾਏ ਹਨ ਜੋ ਕਿ ਮਨੁੱਖੀ ਸਿਹਤ ਲਈ ਬੇਹਦ ਲਾਭਦਾਇਕ ਹਨ। ਇਹ ਬੂੱਟੇ ਇਮਿਊਨਿਟੀ 'ਚ ਵਾਧਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਬੀੜ ਸੁਸਾਇਟੀ ਕਈ ਪਰਿਵਾਰਾਂ ਨੂੰ ਹਰਬਲ ਗਾਰਡਨ ਮੁਹਿੰਮ ਨਾਲ ਜੋੜ ਚੁੱਕੀ ਹੈ ਅਤੇ ਉਨ੍ਹਾਂ ਦੇ ਘਰਾਂ ਦੇ ਵਿੱਚ ਹਰਬਲ ਗਾਰਡਨ ਸਥਾਪਤ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੀੜ ਸੁਸਾਇਟੀ ਵੱਲੋਂ ਦਸ ਹਜ਼ਾਰ ਹੋਰ ਹਰਬਲ ਬੂੱਟੇ ਤਿਆਰ ਕੀਤੇ ਗਏ ਹਨ ਜਿਨ੍ਹਾਂ ਨੂੰ ਵੱਖ ਵੱਖ ਘਰਾਂ ਵਿੱਚ ਹਰਬਲ ਗਾਰਡਨ ਤਹਿਤ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਵਾਤਾਵਰਨ ਪ੍ਰੇਮੀ ਆਪਣੇ ਘਰ ਜਾਂ ਆਸ ਪਾਸ ਹਰਬਲ ਗਾਰਡਨ ਸਥਾਪਤ ਕਰਨਾ ਚਾਹੁੰਦਾ ਹੈ ਉਹ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ।