ਫਰੀਦਕੋਟ:ਪੰਜਾਬ ਸਰਕਾਰ (Government of Punjab) ਜੋ ਪੰਜਾਬ ਦੇ ਵਿਕਾਸ ਨੂੰ ਲੈਕੇ ਵੱਡੇ-ਵੱਡੇ ਵਾਅਦੇ ਕਰਦੀ ਹੈ, ਪਰ ਅਫਸੋਸ ਇਹ ਵਾਅਦੇ ਸਿਰਫ਼ ਖੋਖਲੇ ਹੀ ਸਾਬਿਤ ਹੋ ਰਹੇ ਹਨ। ਜਿਸ ਦੀ ਤਾਜ਼ਾ ਮਿਸਾਈਲ ਫਰੀਦਕੋਟ (Faridkot) ਤੋਂ ਸਾਹਮਣੇ ਆਈ ਹੈ। ਜਿੱਥੇ ਪਿਛਲੇ ਲੰਬੇ ਸਮੇਂ ਸੀਵਰੇਜ (Sewage) ਦੇ ਗੰਦੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਸ਼ਹਿਰ ਵਿੱਚ ਗੰਦਗੀ ਪਾਣੀ ਦੀ ਸਮੱਸਿਆ ਤੋਂ ਸਥਾਨਕ ਲੋਕ ਇਸ ਕਦਰ ਦੁੱਖੀ ਜੋ ਚੁੱਕੇ ਹਨ ਕਿ ਕਈ ਲੋਕ ਆਪਣਾ ਘਰ ਛੱਡ ਕੇ ਜਾਣ ਲਈ ਮਜ਼ਬੂਰ ਹੋ ਗਏ ਹਨ। ਜਿਸ ਲਈ ਸਥਾਨਕ ਲੋਕ ਪੰਜਾਬ ਸਰਕਾਰ (Government of Punjab) ਨੂੰ ਜ਼ਿੰਮੇਵਾਰ (Responsible) ਦੱਸ ਰਹੇ ਹਨ।
ਮੀਡੀਆ ਨਾਲ ਗੱਲਬਾਤ ਦੌਰਾਨ ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਸਥਾਨਕ ਵਿਧਾਇਕ ਅਤੇ ਸੀਵਰੇਜ ਬੋਰਡ (Sewerage Board) ਕਰ ਚੁੱਕੇ ਹਨ, ਪਰ ਅਫਸੋਸ ਹਾਲੇ ਤੱਕ ਨਾ ਤਾਂ ਵਿਧਾਇਕ ਨੇ ਕੋਈ ਐਕਸ਼ਨ ਲਿਆ ਹੈ ਅਤੇ ਨਾ ਹੀ ਸੀਵਰੇਜ ਬੋਰਡ (Sewerage Board) ਨੇ ਇਸ ਦੇ ਹੱਲ ਲਈ ਕੋਈ ਕਦਮ ਚੁੱਕਿਆ ਹੈ।
ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਇਹ ਆਪਣੀ ਇਸ ਸਮੱਸਿਆ ਨੂੰ ਲੈਕੇ ਸਥਾਨਕ ਪ੍ਰਸ਼ਾਸਨ ਕੋਲ ਜਾਦੇ ਹਨ ਤਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇੱਕ-ਦੋ ਦਿਨਾਂ ‘ਚ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਜਾਦਾ ਹੈ, ਪਰ ਇੱਕ-ਦੋ ਦਿਨ ਕਰਕੇ ਪ੍ਰਸ਼ਾਸਨ ਕਰੀਬ 2 ਮਹੀਨੇ ਤੋਂ ਇਨ੍ਹਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਗੰਦੇ ਪਾਣੀ ਕਰਕੇ ਇਸ ਗਲੀ ਵਿੱਚ ਰਹਿੰਦੇ ਸਾਰੇ ਘਰਾਂ ਦੇ ਮੈਂਬਰ ਬਿਮਾਰੀ ਦੀ ਲਪੇਟ ਵਿੱਚ ਹਨ।