ਪੰਜਾਬ

punjab

ETV Bharat / state

ਗ੍ਰਾਮੀਣ ਡਾਕ ਸੇਵਕਾਂ ਨੇ ਸੁਪਰੀਡੈਂਟ ਦੇ ਕਥਿਤ ਮਾੜੇ ਰਵਈਏ ਵਿਰੁੱਧ ਦਿੱਤਾ ਧਰਨਾ

ਫ਼ਰੀਦਕੋਟ ਦੇ ਪ੍ਰਮੁੱਖ ਡਾਕਘਰ ਦੇ ਬਾਹਰ ਗ੍ਰਾਮੀਣ ਡਾਕ ਸੇਵਕਾਂ ਨੇ ਡਾਕਖ਼ਾਨੇ ਦੇ ਸੁਪਰੀਡੈਂਟ ਦੇ ਕਥਿਤ ਮਾੜੇ ਰਵਈਏ ਦੇ ਖਿਲਾਫ਼ ਧਰਨਾ ਲਗਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਗ੍ਰਾਮੀਣ ਡਾਕ ਸੇਵਕਾਂ ਨੇ ਸੁਪਰੀਡੈਂਟ ਦੇ ਕਥਿਤ ਮਾੜੇ ਰਵਈਏ ਵਿਰੁੱਧ ਦਿੱਤਾ ਧਰਨਾ

By

Published : Mar 5, 2019, 7:49 PM IST

ਫ਼ਰੀਦਕੋਟ: ਇੱਥੋਂ ਦੇ ਪ੍ਰਮੁੱਖ ਡਾਕਘਰ ਦੇ ਬਾਹਰ ਗ੍ਰਾਮੀਣ ਡਾਕ ਸੇਵਕਾਂ ਨੇ ਡਾਕਖ਼ਾਨੇ ਦੇ ਸੁਪਰੀਡੈਂਟ ਦੇ ਕਥਿਤ ਮਾੜੇ ਰਵਈਏ ਦੇ ਖਿਲਾਫ਼ ਧਰਨਾ ਲਗਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਗ੍ਰਾਮੀਣ ਡਾਕ ਸੇਵਕਾਂ ਨੇ ਸੁਪਰੀਡੈਂਟ ਦੇ ਕਥਿਤ ਮਾੜੇ ਰਵਈਏ ਵਿਰੁੱਧ ਦਿੱਤਾ ਧਰਨਾ
ਇਸ ਮੌਕੇ ਗੱਲਬਾਤ ਕਰਦਿਆਂ ਗ੍ਰਾਮੀਣ ਡਾਕ ਸੇਵਕਾਂ ਨੇ ਕਿਹਾ ਕਿ ਫ਼ਰੀਦਕੋਟ ਦੇ ਸੁਪਰੀਡੈਂਟ ਦਾ ਰਵਈਆ ਗ੍ਰਾਮੀਣ ਡਾਕਸੇਵਕਾਂ ਨਾਲ ਬਹੁਤ ਮਾੜਾ ਹੈ ਅਤੇ ਸੁਪਰੀਡੈਂਟ ਵੱਲੋਂ ਉਨ੍ਹਾਂ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਡਾਕਘਰ ਵਿੱਚ ਸਟਾਫ਼ ਦੀ ਕਮੀ ਹੈ ਜਿਸ ਕਾਰਨ ਗ੍ਰਾਮੀਣ ਡਾਕ ਸੇਵਕਾਂ ਉੱਤੇ ਕੰਮ ਦਾ ਵਾਧੂ ਬੋਝ ਪਾਇਆ ਜਾ ਰਿਹਾ ਹੈ। ਡਾਕਸੇਵਕਾਂ ਨੇ ਚੇਤਾਵਣੀ ਦਿੱਤੀ ਕਿ ਜੇ ਸੁਪਰੀਡੈਂਟ ਦੀ ਜਲਦ ਬਦਲੀ ਨਾ ਕੀਤੀ ਜਾਂ ਸੁਪਰੀਡੈਂਟ ਨੇ ਆਪਣਾ ਰਵਈਆ ਨਾ ਬਦਲਿਆ ਤਾਂ ਉਹ ਬੁੱਧਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣਗੇ।ਇਸ ਮੌਕੇ ਜਦੋਂ ਸੁਪਰੀਡੈਂਟ ਐਮ.ਸੀ. ਮੀਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਰਮਚਾਰੀ ਕੰਮ ਕਰਨ ਤੋਂ ਜੀ ਚੁਰਾ ਰਹੇ ਹਨ ਤੇ ਉਨ੍ਹਾਂ ਉੱਤੇ ਜੋ ਵੀ ਦੋਸ਼ ਲਗਾਏ ਜਾ ਰਹੇ ਹਨ ਉਹ ਝੂਠੇ ਤੇ ਬੇਬੁਨਿਆਦ ਹਨ।

ABOUT THE AUTHOR

...view details