ਫਰੀਦਕੋਟ: ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਤਲ ਮਾਮਲੇ ਵਿੱਚ ਕੋਟਕਪੁਰਾ ਪੁਲਿਸ ਨੇ ਗੈਂਗਸਟਰ ਹਰਜਿੰਦਰ ਰਾਜੂ ਨੂੰ ਮੋਗਾ ਤੋਂ ਪ੍ਰੋਡਕਸ਼ਨ ਵਰੰਟ ਤੋਂ ਫਰੀਦਕੋਟ ਵਿਖੇ ਲਿਆਂਦਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਮਾਨਯੋਗ ਅਦਾਲਤ ਨੇ ਗੈਂਗਸਟਰ ਹਰਜਿੰਦਰ ਰਾਜੂ ਨੂੰ 4 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ।
ਗੋਲਡੀ ਬਰਾੜ ਦੇ ਬੇਹੱਦ ਕਰੀਬੀ ਹੈ ਗੈਂਗਸਟਰ ਹਰਜਿੰਦਰ ਰਾਜੂ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗੈਂਗਸਟਰ ਹਰਜਿੰਦਰ ਰਾਜੂ ਨੇ ਗੋਲਡੀ ਨਾਲ ਮਿਲ ਕੇ ਕਤਲ ਦੀ ਸਾਜਿਸ਼ ਰਚੀ ਸੀ। ਇਸ ਸਮੇਂ ਫਰੀਦਕੋਟ ਦੀ ਜੇਲ੍ਹ ਵਿੱਚ ਹਰਜਿੰਦਰ ਰਾਜੂ ਬੰਦ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਗੈਂਗਸਟਰ ਰਾਜੂ ਨੇ ਗੋਲਡੀ ਨੂੰ ਹੀ ਸ਼ੂਟਰ ਮੁਹੱਈਆ ਕਰਵਾਏ ਸੀ। ਹਰਜਿੰਦਰ ਰਾਜੂ ਨੂੰ ਗੋਲਡੀ ਬਰਾੜ ਦਾ ਬੇਹੱਦ ਕਰੀਬੀ ਵੀ ਦੱਸਿਆ ਜਾ ਰਿਹਾ ਹੈ।
ਪ੍ਰਦੀਪ ਦਾ ਕੀਤਾ ਗਿਆ ਗੋਲੀਆਂ ਮਾਰ ਕੇ ਕਤਲ:ਕਾਬਿਲੇਗੌਰ ਹੈ ਕਿਫਰੀਦਕੋਟ ਦੇ ਹਲਕਾ ਕੋਟਕਪੂਰਾ ਵਿਚ ਅੱਜ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ ਮੁਕੱਦਮਾਂ ਨੰਬਰ 63 ਅਤੇ 128/2015 ਥਾਨਾਂ ਬਾਜਾਖਾਨਾ ਵਿਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਵੀਰਵਾਰ ਨੂੰ ਸਵੇਰੇ ਕੁਝ ਸ਼ੂਟਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।